FacebookTwitterg+Mail

‘ਸਯਤਮੇਵ ਜਯਤੇ 2’ ਨਾਲ ਬਤੌਰ ਅਦਾਕਾਰਾ 15 ਸਾਲ ਬਾਅਦ ਫਿਲਮਾਂ ’ਚ ਵਾਪਸੀ ਕਰੇਗੀ ਦਿਵਿਆ

divya khosla kumar satyameva jayate 2
14 December, 2019 09:05:17 AM

ਮਿਊਜ਼ਿਕ ਕੰਪਨੀ ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਦੀ ਪਤਨੀ ਅਤੇ ਅਦਾਕਾਰਾ-ਫਿਲਮ ਨਿਰਮਾਤਾ ਦਿਵਿਆ ਖੋਸਲਾ ਕੁਮਾਰ ਅੱਜਕਲ ਆਪਣੇ ਨਵੇਂ ਮਿਊਜ਼ਿਕ ਵੀਡੀਓ ‘ਯਾਦ ਪੀਯਾ ਕੀ ਆਨੇ ਲਗੀ’ ਨੂੰ ਲੈ ਕੇ ਸੁਰਖੀਆਂ ’ਚ ਹੈ। ਹਾਲ ਹੀ ਵਿਚ ਰਿਲੀਜ਼ ਹੋਏ ਦਿਵਿਆ ਖੋਸਲਾ ਕੁਮਾਰ ਦੇ ਇਕ ਸਾਂਗ ਨੇ ਸੋਸ਼ਲ ਮੀਡੀਆ ’ਤੇ ਧੂਮ ਮਚਾ ਦਿੱਤੀ ਹੈ। ਦਿਵਿਆ ਦਾ ਇਹ ਗਾਣਾ 90 ਦੇ ਦਹਾਕੇ ਦੇ ਸੌਂਗ ‘ਯਾਦ ਪੀਯਾ ਕੀ ਆਨੇ ਲਗੀ’ ਦਾ ਰੀਮਿਕਸ ਵਰਜ਼ਨ ਹੈ। 90 ਦੇ ਦਹਾਕੇ ’ਚ ਇਸ ਗਾਣੇ ਨੂੰ ਫਾਲਗੁਨੀ ਪਾਠਕ ਨੇ ਗਾਇਆ ਸੀ। ਉਸ ਦੌਰ ਵੀ ਇਹ ਗਾਣਾ ਬਹੁਤ ਫੇਮਸ ਹੋਇਆ ਸੀ। ਫਾਲਗੁਨੀ ਦੇ ਇਸੇ ਗਾਣੇ ਨੂੰ ਹੁਣ ਨੇਹਾ ਦੀ ਆਵਾਜ਼ ਅਤੇ ਦਿਵਿਆ ਦੀਆਂ ਅਦਾਵਾਂ ਨਾਲ ਨਵੇਂ ਅੰਦਾਜ਼ ਵਿਚ ਪਿਰੋਇਆ ਗਿਆ ਹੈ, ਜਿਸ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ। ਪੜ੍ਹੋ ਜਗ ਬਾਣੀ/ਨਵੋਦਯ ਟਾਈਮਜ਼/ਪੰਜਾਬ ਕੇਸਰੀ/ਹਿੰਦ ਸਮਾਚਾਰ ਦੇ ਦਿੱਲੀ ਦਫਤਰ ’ਚ ਪਹੁੰਚੀ ਦਿਵਿਆ ਖੋਸਲਾ ਨਾਲ ਖਾਸ ਗੱਲਬਾਤ ਦੇ ਮੁੱਖ ਅੰਸ਼ :

ਅਗਲੇ ਸਾਲ ‘ਸਤਯਮੇਵ ਜਯਤੇ 2’

ਦਿਵਿਆ ਖੋਸਲਾ ਕੁਮਾਰ ਬਤੌਰ ਹੀਰੋਇਨ 15 ਸਾਲ ਬਾਅਦ ਫਿਲਮਾਂ ’ਚ ਵਾਪਸੀ ਕਰ ਰਹੀ ਹੈ। ਉਹ ਅਗਲੇ ਸਾਲ ਜਾਨ ਅਬ੍ਰਾਹਮ ਨਾਲ ‘ਸਤਯਮੇਵ ਜਯਤੇ 2’ ’ਚ ਬਾਲੀਵੁੱਡ ਅਦਾਕਾਰਾ ਦੇ ਰੂਪ ’ਚ ਵਾਪਸੀ ਕਰੇਗੀ। ਡਾਇਰੈਕਟਰ ਮਿਲਾਪ ਮਿਲਨ ਜਾਵੇਰੀ ਦੀ ਇਹ ਫਿਲਮ ਅਗਲੇ ਸਾਲ ਗਾਂਧੀ ਜਯੰਤੀ ਯਾਨੀ 2 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਦਿਵਿਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਮਾਡਲ ਦੇ ਰੂਪ ’ਚ ਕੀਤੀ ਅਤੇ ਫਿਰ ਕਈ ਮਿਊਜ਼ਿਕ ਵੀਡੀਓਜ਼ ’ਚ ਕੰਮ ਕੀਤਾ। ਉਸ ਨੇ ਅਮਿਤਾਭ ਬੱਚਨ ਅਤੇ ਅਕਸ਼ੈ ਕੁਮਾਰ ਵਲੋਂ ਸਟਾਰਰ 2004 ’ਜ ਫਿਲਮ ਅਬ ਤੁਮਾਹਰੇ ਹਵਾਲੇ ਵਤਨ ਸਾਥੀਓਂ ਦੇ ਨਾਲ ਅਦਾਕਾਰ ਦੇ ਰੂਪ ’ਚ ਹਿੰਦੀ ਫਿਲਮ ਦੀ ਸ਼ੁਰੂਆਤ ਕੀਤੀ ਸੀ।

ਪਰਿਵਾਰ ਨਾਲ ਕਿਵੇਂ ਮੈਨੇਜ ਕਰਦੇ ਹੋ?

ਦਿਵਿਆ : ਮੈਂ ਕਦੇ ਫਿਲਮ ਉਦਯੋਗ ’ਚ ਕੰਮ ਪਾਉਣ ਲਈ ਪਤੀ ’ਤੇ ਨਿਰਭਰ ਨਹੀਂ ਰਹੀ। ਜਦੋਂ ਮੈਂ ਯਾਰੀਆਂ ਬਣਾਈ ਤਾਂ ਉਨ੍ਹਾਂ ਨੇ ਸਕ੍ਰਿਪਟ ਵੀ ਨਹੀਂ ਸੁਣੀ ਸੀ। ਜਦੋਂ ਸਫਲ ਹੋ ਗਈ ਤਾਂ ਉਨ੍ਹਾਂ ਨੂੰ ਹੌਸਲਾ ਹੋਇਆ ਕਿ ਹੁਣ ਮੈਂ ਫਿਲਮ ਨਿਰਦੇਸ਼ਿਤ ਕਰ ਸਕਦੀ ਹਾਂ। ਉਹ ਮੇਰੀ ਹਰ ਗੱਲ ਦੀ ਹਮਾਇਤ ਕਰਦੇ ਹਨ ਪਰ ਅਸੀਂ ਕਦੇ ਇਕ-ਦੂਸਰੇ ਦੇ ਕੰਮ ’ਚ ਦਖਲ-ਅੰਦਾਜ਼ੀ ਨਹੀਂ ਕਰਦੇ ਅਤੇ ਮੈਨੂੰ ਲੱਗਦਾ ਹੈ ਕਿ ਪਤੀ-ਪਤਨੀ ਨੂੰ ਇਕ-ਦੂਸਰੇ ਨੂੰ ਉਸ ਤਰ੍ਹਾਂ ਦਾ ਸਥਾਨ ਦੇਣਾ ਚਾਹੀਦਾ ਹੈ। ਮੇਰੇ ਘਰ ਦਾ ਮਾਹੌਲ ਬਹੁਤ ਚੰਗਾ ਹੈ। ਜ਼ਰੂਰੀ ਹੈ ਕਿ ਘਰ ’ਚ ਜਿਵੇਂ ਰਹਿਣਾ ਚਾਹੀਦਾ ਹੈ। ਮੈਂ ਆਪਣਾ ਪੂਰਾ ਸਮਾਂ ਬੇਟੇ ਨੂੰ ਦਿੰਦੀ ਹਾਂ ਅਤੇ ਕੋਸ਼ਿਸ਼ ਕਰਦੀ ਹਾਂ ਕਿ ਉਹ ਹਰ ਸਮੇਂ ਮੇਰੇ ਨਾਲ ਹੀ ਰਹੇ।

‘ਯਾਰੀਆਂ’ ਨਾਲ ਡਾਇਰੈਕਸ਼ਨ ’ਚ ਕਦਮ

ਦਿਵਿਆ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਐਕਟਿੰਗ ਦੇ ਨਾਲ-ਨਾਲ ਡਾਇਰੈਕਸ਼ਨ ’ਚ ਵੀ ਆਪਣਾ ਸਿੱਕਾ ਜਮਾਇਆ ਹੈ। ਸਾਲ 2014 ’ਚ ਆਈ ਫਿਲਮ ਯਾਰੀਆਂ ਤੋਂ ਡਾਇਰੈਕਸ਼ਨ ’ਚ ਕਦਮ ਰੱਖਿਆ ਸੀ। ਇਸ ਫਿਲਮ ਨੇ ਬਾਕਸ ਆਫਿਸ ’ਚ ਚੰਗੀ ਕਮਾਈ ਕੀਤੀ ਸੀ। ਬਾਲੀਵੁੱਡ ’ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਦਿਵਿਆ ਖੋਸਲਾ ਕੁਮਾਰ ਇਕ ਮਾਂ, ਪਤਨੀ ਅਤੇ ਨੂੰਹ ਦੇ ਰੂਪ ’ਚ ਮਿਸਾਲ ਹੈ। ਦਿਵਿਆ ਆਪਣਾ ਹਰ ਕੰਮ ਬਹੁਤ ਤਰੀਕੇ ਨਾਲ ਮੈਨੇਜ ਕਰਦੀ ਹੈ। ਭਾਵੇਂ ਐਕਟਿੰਗ ਹੋਵੇ, ਡਾਇਰੈਕਟਿੰਗ ਹੋਵੇ ਜਾਂ ਪ੍ਰੋਡਿਊਸਿੰਗ ਉਹ ਆਪਣੇ ਹਰ ਕੰਮ ਨਾਲ ਸਾਨੂੰ ਇੰਪ੍ਰੈੱਸ ਕਰ ਚੁੱਕੀ ਹੈ।

‘ਇਕ ਔਰਤ ਦਾ ਆਪਣੇ ਪੈਰਾਂ ’ਤੇ ਖੜ੍ਹੇ ਹੋਣਾ ਜ਼ਰੂਰੀ ਹੈ’

ਦਿਵਿਆ ਦਾ ਮੰਨਣਾ ਹੈ ਕਿ ਭਾਰਤੀ ਔਰਤਾਂ ਬਹੁਤ ਮਿਹਨਤੀ ਹੁੰਦੀਆਂ ਹਨ ਅਤੇ ਇਕ ਔਰਤ ਲਈ ਆਪਣੇ ਪੈਰਾਂ ’ਤੇ ਖੜ੍ਹੇ ਰਹਿਣਾ ਬਹੁਤ ਜ਼ਰੂਰੀ ਹੈ। ਹਾਲਾਂਕਿ ਦੂਸਰੇ ਪਾਸੇ ਸਾਡੇ ਸਮਾਜ ’ਚ ਇਹ ਮੰਨਿਆ ਜਾਂਦਾ ਹੈ ਕਿ ਵਿਆਹ ਦੇ ਬਾਅਦ ਇਕ ਔਰਤ ਦਾ ਪ੍ਰੋਫੈਸ਼ਨਲ ਕਰੀਅਰ ਖਤਮ ਹੋ ਜਾਂਦਾ ਹੈ, ਇਹ ਸੋਚ ਬਹੁਤ ਗਲਤ ਹੈ। ਜਦੋਂ ਮੇਰਾ ਵਿਆਹ ਹੋਇਆ ਸੀ ਓਦੋਂ ਮੈਨੂੰ ਵੀ ਕਈ ਲੋਕਾਂ ਨੇ ਕਿਹਾ ਸੀ ਕਿ ਹੁਣ ਤਾਂ ਤੇਰਾ ਕਰੀਅਰ ਖਤਮ ਹੋ ਗਿਆ ਹੈ ਪਰ ਤੁਹਾਡੀ ਆਪਣੇ ਕੰਮ ਪ੍ਰਤੀ ਲਗਨ ਹੈ ਤਾਂ ਅਜਿਹਾ ਕਦੇ ਨਹੀਂ ਹੁੰਦਾ।


Tags: Divya Khosla KumarSatyameva Jayate 2Bhushan KumarYaad Piya Ki Aane LagiBollywood Celebrityਭੂਸ਼ਣ ਕੁਮਾਰਦਿਵਿਆ ਖੋਸਲਾ ਕੁਮਾਰ

About The Author

sunita

sunita is content editor at Punjab Kesari