FacebookTwitterg+Mail

Video Viral: ਸੰਸਕਾਰੀ ਨੂੰਹ 'ਤੇ ਛਾਇਆ ਗੁਰੂ ਰੰਧਾਵਾ ਦੇ 'ਸੂਟ' ਗੀਤ ਦਾ ਕ੍ਰੇਜ਼, ਪਤੀ ਨਾਲ ਕੀਤਾ ਹੌਟ ਡਾਂਸ

divyanka and vivek dahiya hot dance
22 November, 2017 10:32:52 AM

ਮੁੰਬਈ(ਬਿਊਰੋ)— ਪੰਜਾਬੀ ਗੀਤਾਂ ਦੇ ਮਿਊਜ਼ਿਕ ਤੇ ਬੋਲ ਹੁਣ ਕਿਸੇ ਵੀ ਗੀਤਾਂ ਤੋਂ ਘੱਟ ਨਹੀਂ ਹਨ। ਲੋਕ ਹੁਣ ਇਨ੍ਹਾਂ ਪੰਜਾਬੀ ਗੀਤਾਂ ਦੇ ਦੀਵਾਨੇ ਹੋਏ ਪਏ ਹਨ। ਬਾਲੀਵੁੱਡ ਫਿਲਮਾਂ 'ਚ ਪੰਜਾਬੀ ਗੀਤਾਂ ਨੂੰ ਲਿਆ ਜਾ ਰਿਹਾ ਹੈ। ਬਾਲੀਵੁੱਡ ਤੋਂ ਬਾਅਦ ਹੁਣ ਟੀ. ਵੀ. ਦੀ ਦੁਨੀਆਂ 'ਚ ਵੀ ਇਨ੍ਹਾਂ ਗੀਤਾਂ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਸਬੂਤ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਅਸੀਂ ਟੀ. ਵੀ. ਦੀ ਦੁਨੀਆਂ ਦੀ ਸਭ ਤੋਂ ਮਸ਼ਹੂਰ ਸੰਸਕਾਰੀ ਨੂੰਹ ਭਾਵ 'ਯੇ ਹੈ ਮੁਹੱਬਤੇ' ਦੀ 'ਈਸ਼ੀਤਾ ਭੱਲਾ' ਭਾਵ ਦਿਵਿਆਂਕਾ ਤ੍ਰਿਪਾਠੀ ਅਕਸਰ ਆਪਣੇ ਸੋਸ਼ਲ ਮੀਡੀਆ ਪੋਸਟਸ ਦੇ ਕਾਰਨ ਖਬਰਾਂ 'ਚ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ 'ਤੇ ਦਿਵਿਆਂਕਾ ਤੇ ਉਨ੍ਹਾਂ ਦੇ ਪਤੀ ਵਿਵੇਕ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 

A post shared by DivEk✨ (@teamdivek) on

ਇਸ ਵੀਡੀਓ 'ਚ ਦਿਵਿਆਂਕਾ ਵਿਵੇਕ ਨਾਲ ਇਕ ਪਾਰਟੀ 'ਚ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਦੋਵੇਂ ਬਾਲੀਵੁੱਡ ਦੀ ਫਿਲਮ 'ਹਿੰਦੀ ਮੀਡੀਅਮ' 'ਚ ਲਿਆ ਗਿਆ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਗੀਤ 'ਤੈਨੂੰ ਸੂਟ ਸੂਟ ਕਰਦਾ' 'ਤੇ ਸੈਕਸੀ ਮੂਵਸ ਕਰਦੇ ਹੋਏ ਨਜ਼ਰ ਆ ਰਹੇ ਹਨ। ਅਸਲ 'ਚ ਦਿਵਿਆਂਕਾ ਤ੍ਰਿਪਾਠੀ ਤੇ ਵਿਵੇਕ ਦਹੀਆ ਹਾਲ ਹੀ 'ਚ 'ਯੇ ਹੈਂ ਮੁਹੱਬਤੇ' ਦੀ ਕਾਸਟ ਨਾਲ ਪਾਰਟੀ ਇਨਜੁਆਏ ਕਰ ਰਹੇ ਸਨ। ਇਸ ਪਾਰਟੀ ਦੀ ਡਾਂਸ ਵੀਡੀਓ ਉਨ੍ਹਾਂ ਦੇ ਫੈਨ ਕਲੱਬ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ ਹੈ, ਜਿਸ 'ਚ ਇਹ ਦੋਵੇਂ ਇਕ-ਦੂਜੇ ਦਾ ਹੱਥ ਫੜ੍ਹੀ ਡਾਂਸ ਕਰਦੇ ਨਜ਼ਰ ਆ ਰਹੇ ਹਨ।  ਇਸ ਵੀਡੀਓ 'ਚ ਵਿਵੇਕ ਤੇ ਦਿਵਿਆਂਕਾ ਪਾਰਟੀ ਦਾ ਮਜ਼ਾ ਲੈਂਦੇ ਹੋਏ ਡਾਂਸ ਕਰ ਰਹੇ ਹਨ। ਡਾਂਸ ਕਰਦੇ ਹੋਏ ਦਿਵਿਆਂਕਾ ਤੇ ਵਿਵੇਕ ਵਿਚਕਾਰ ਕਾਫੀ ਕਾਫੀ ਚੰਗੀ ਕੈਮੇਸਟਰੀ ਵੀ ਦਿਖਾਈ ਦੇ ਰਹੀ ਹੈ। 
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਦਿਵਿਆਂਕਾ ਤੇ ਉਨ੍ਹਾਂ ਦੇ ਪਤੀ ਵਿਵੇਕ ਕਾਫੀ ਐਕਟਿਵ ਨਜ਼ਰ ਆਉਂਦੇ ਹਨ। ਅਕਸਰ ਇਹ ਦੋਵੇਂ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ, ਜੋ ਦੇਖਦੇ ਹੀ ਦੇਖਦੇ ਵਾਇਰਲ ਹੋ ਜਾਂਦੀ ਹੈ।


Tags: Yeh hai mohabbateinHindi MediumGuru RandhawaDivyanka tripathi dahiyaVivek dahiyaHot danceInstagramਦਿਵਿਆਂਕਾ ਤ੍ਰਿਪਾਠੀ