ਮੁੰਬਈ(ਬਿਊਰੋ)- ਟੀ.ਵੀ. ਅਦਾਕਾਰਾ ਦਿਵਿਅੰਕਾ ਤਿ੍ਰਪਾਠੀ ਨੇ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ’ਚ ਉਹ ਕੈਂਸਰ ਪੀੜਤ ਬੱਚਿਆਂ ਨਾਲ ਨਜ਼ਰ ਆ ਰਹੀ ਹੈ। International Childhood Cancer Awareness Month ਦੇ ਮੌਕੇ ’ਤੇ ਦਿਵਿਅੰਕਾ ਅਤੇ ਵਿਵੇਕ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੋਵਾਂ ਨੇ ਕੈਂਸਰ ਪੀੜਤ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨਾਲ ਸਮਾਂ ਬਿਤਾਇਆ। ਇਹ ਪ੍ਰੋਗਰਾਮ ਐਨਜੀਓ ਦੇ ਸ਼ੈਲਟਰ ਐਕਸੈਸ ਲਾਇਫ ਇੰਡੀਆ ਸੈਂਟਰ ’ਚ ਹੋਇਆ ਸੀ।
ਵਿਵੇਕ ਨੇ ਵੀ ਆਪਣੇ ਇੰਸਟਾਗ੍ਰਾਮ ’ਤੇ ਇਸ ਸੈਂਟਰ ਦੇ ਇਕ ਬੱਚੇ ਦੀ ਕਹਾਣੀ ਸਾਂਝੀ ਕੀਤੀ ਹੈ। ਰਾਜੇਸ਼ ਨਾਮ ਦਾ ਇਹ ਬੱਚਾ 8 ਮਹੀਨੇ ਦੇ ਇਲਾਜ ਤੋਂ ਬਾਅਦ ਕੈਂਸਰ ਫਰੀ ਹੋ ਕੇ ਡਿਸਚਾਰਜ ਹੋਇਆ ਸੀ। ਵਿਵੇਕ ਨੇ ਲਿਖਿਆ,‘ਕੈਂਸਰ ਜਿੰਨੀ ਜਲਦੀ ਪਤਾ ਚੱਲ ਜਾਵੇ ਓਨੀ ਜਲਦੀ ਇਸ ਦਾ ਇਲਾਜ ਹੋ ਸਕਦਾ ਹੈ। ਇਨ੍ਹਾਂ ਬੱਚਿਆਂ ਦੀ ਹਾਸਾ ਤੁਹਾਡਾ ਦਿਲ ਪਿਘਲਾ ਦੇਵੇਗਾ। ਉਨ੍ਹਾਂ ਨੂੰ ਆਪਣੇ ਦੋਸਤਾਂ ਅਤੇ ਕਲਾਸਮੇਟਸ ਤੋਂ ਇਲਾਵਾ ਇਹ ਪਤਾ ਨਹੀਂ ਹੋਣਾ ਚਾਹੀਦਾ ਹੈ ਕਿ ਉਹ ਕਿੰਨੇ ਕੀਮੋ ਤੋਂ ਨਿਕਲੇ ਹਨ। ਐਕਸੈਸ ਇੰਡੀਆ ਇਨ੍ਹਾਂ ਬੱਚਿਆਂ ਨੂੰ ਸਹਾਰਾ ਅਤੇ ਖਾਨਾ ਦਿੰਦੀ ਹੈ, ਜੋ ਬੇਹੱਦ ਚੰਗਾ ਹੈ।’
ਦਿਵਿਅੰਕਾ ਨੇ ਵੀ ਲਿਖਿਆ,‘ਰੁਕੋ , ਪੜੋ ਅਤੇ ਇਨ੍ਹਾਂ ਤਸਵੀਰਾਂ ਨੂੰ ਦੇਖੋ। International Childhood Cancer Awareness Month, a time when cancer ਨੂੰ ਹਰੀ ਝੰਡੀ ਦਿਖਾਈ। ਕੈਂਸਰ ਦਾ ਇਲਾਜ ਇਕ ਬਹੁਤ ਹੀ ਤਨਾਅ ਭਰਿਆ, ਲੰਬਾ ਅਤੇ ਮਹਿੰਗੀ ਪ੍ਰੀਕਿਰਿਆ ਹੈ । ਇਸ ਤੋਂ ਪੂਰੀ ਤਰ੍ਹਾਂ ਨਾਲ ਬਾਹਰ ਆਉਣਾ ਇਕ ਵੱਡੀ ਚੁਣੌਤੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਵਿਅੰਕਾ ਸਟਾਰ ਪਲੱਸ ਦੇ ਸ਼ੋਅ ‘ਮੋਹੱਬਤੇ’ ’ਚ ਇਸ਼ਿਤਾ ਦਾ ਕਿਰਦਾਰ ਪਿਛਲੇ 8 ਸਾਲ ਤੋਂ ਨਿਭਾਉਂਦੀ ਆ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵੈੱਬ ਸੀਰੀਜ਼ ‘ਕੋਲਡ ਲੱਸੀ ਚਿਕਨ ਮਸਾਲਾ’ ’ਚ ਰਾਜੀਵ ਖੰਡੇਲਵਾਲ ਨਾਲ ਦੇਖਿਆ ਜਾ ਸਕੇਂਗਾ। ਉਹ ਇਕ ਸ਼ੈਫ ਦੇ ਰੋਲ ’ਚ ਨਜ਼ਰ ਆਵੇਗੀ।