FacebookTwitterg+Mail

...ਤਾਂ ਇਸ ਵਜ੍ਹਾ ਕਰਕੇ ਆਪਣਾ ਭਾਰ ਘੱਟ ਕਰ ਰਹੀ ਹੈ ਦਿਵਿਆਂਕਾ ਤਿਰਪਾਠੀ

divyanka tripathi
08 September, 2017 06:48:43 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਸ਼ੋਅ 'ਯੇ ਹੈ ਮੁਹੱਬਤੇਂ' 'ਚ 'ਇਸ਼ੀਤਾ ਭੱਲਾ' ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦਿਵਿਆਂਕਾ ਤਿਰਪਾਠੀ ਇਨ੍ਹੀਂ ਦਿਨੀਂ ਖੁਦ ਨੂੰ ਫਿੱਟ ਰੱਖਣ ਲਈ ਖੂਬ ਮਿਹਨਤ ਕਰ ਰਹੀ ਹੈ। 'ਨੱਚ ਬਲੀਏ 8' ਦੀ ਜੇਤੂ ਦਿਵਿਆਂਕਾ ਨੇ ਆਪਣੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਨ੍ਹੀਂ ਦਿਨੀਂ ਉਹ ਆਪਣੀ ਫਿੱਟਨੈੱਸ 'ਤੇ ਕਾਫੀ ਧਿਆਨ ਦੇ ਰਹੀ ਹੈ।
ਦਿਵਿਆਂਕਾ ਨੇ ਦੱਸਿਆ ਕਿ ਉਸਨੂੰ ਸ਼ੋਅ ਦੀ ਸ਼ੂਟਿੰਗ ਅਤੇ ਸੱਟ ਦੇ ਚਲਦੇ ਖੁਦ ਨੂੰ ਫਿੱਟ ਰੱਖਣ ਦਾ ਮੌਕਾ ਨਹੀਂ ਮਿਲਿਆ ਪਰ ਪਿੱਛਲੇ ਕੁਝ ਮਹੀਨਿਆਂ ਤੋਂ ਉਹ ਇਸ ਗੱਲ 'ਤੇ ਕਾਫੀ ਧਿਆਨ ਦੇ ਰਹੀ ਹੈ। ਉਹ ਕਰੀਬ 10 ਕਿਲੋ ਭਾਰ ਘੱਟ ਕਰਨ 'ਚ ਸਫਲ ਰਹੀ ਹੈ। ਇਸ ਤੋਂ ਇਲਾਵਾ ਉਸਨੇ ਦੱਸਿਆ ਕਿ 'ਨੱਚ ਬਲੀਏ 8' ਦਾ ਹਿੱਸਾ ਬਣਨ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਫਿੱਟ ਰੱਖਣ ਲਈ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਤੁਹਾਨੂੰ ਇਹ ਦੱਸ ਦੇਈਏ ਕਿ ਦਿਵਿਆਂਕਾ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋਅ ਹੋਣ ਵਾਲੀ ਟੀ. ਵੀ. ਅਦਾਕਾਰਾ ਹੈ। ਹਾਲੀਆ 'ਚ ਉਨ੍ਹਾਂ ਦੇ ਇੰਸਟਾਗ੍ਰਾਮ 'ਤੇ 50 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹੋ ਚੁੱਕੇ ਹਨ।


Tags: TV Actress Divyanka Tripathi Fitness Nach Baliye Shooting ਦਿਵਿਆਂਕਾ ਤਿਰਪਾਠੀ ਯੇ ਹੈ ਮੁਹੱਬਤੇਂ