ਮੁੰਬਈ- ਟੀ. ਵੀ. ਦੀ ਮਸ਼ਹੂਰ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਨੇ ਆਪਣੇ ਰੀਅਲ ਲਾਈਫ ਬਲੀਏ ਨਾਲ 'ਨੱਚ ਬਲੀਏ 8' ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਦਿਵਯੰਕਾ ਅਤੇ ਵਿਵੇਕ ਦਾ ਵਿਆਹ ਪਿਛਲੇ ਸਾਲ ਜੁਲਾਈ 'ਚ ਹੋਇਆ ਸੀ। ਦਿਵਯੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਵਿਦਾਈ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਪਰ ਇਸ ਵਿਦਾਈ ਨੂੰ ਦੇਖ ਕੇ ਤੁਹਾਨੂੰ ਰੋਣਾ ਨਹੀਂ ਆਵੇਗਾ ਸਗੋਂ ਹੱਸੀ ਆਵੇਗੀ। ਇਸ ਵੀਡੀਓ 'ਚ ਦਿਵਯੰਕਾ ਅਤੇ ਵਿਵੇਕ ਭੋਪਾਲ ਏਅਰਪੋਰਟ 'ਤੇ ਹਨ , ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦਾ ਪਰਿਵਾਰ ਵਿਦਾ ਕਰਨ ਆਇਆ ਹੈ ਅਤੇ ਵਿਦਾਈ ਦੀ ਰਸਮ ਨਿਭਾ ਰਹੇ ਹਨ। ਜਦੋਂ ਗੱਲ ਆਉਂਦੀ ਹੈ ਰੋਣ ਦੀ ਤਾਂ ਦਿਵਯੰਕਾ ਰੋਣ ਦਾ ਨਾਟਕ ਕਰਦੀ ਹੈ ਅਤੇ ਫਿਰ ਵਿਵੇਕ ਮਜ਼ਾਕੀਆ ਅੰਦਾਜ਼ 'ਚ ਉਨ੍ਹਾਂ ਨੂੰ ਚੁੱਪ ਕਰਵਾਉਣ ਆਉਂਦੇ ਹਨ।
ਵੀਡੀਓ ਸ਼ੇਅਰ ਕਰਦੇ ਹੋਏ ਦਿਵਯੰਕਾ ਨੇ ਕੈਪਸ਼ਨ 'ਚ ਲਿਖਿਆ ਹੈ, ਵਿਵੇਕ ਕੀ ਤੁਹਾਨੂੰ ਇਹ ਦਿਨ ਯਾਦ ਹਨ? ਉਸ ਦਿਨ ਵੀ ਅੱਜ ਦੀ ਤਰ੍ਹਾਂ ਹੀ ਬਾਰਿਸ਼ ਹੋਈ ਸੀ। ਘਰ ਤੋਂ ਮੇਰੀ ਵਿਦਾਈ ਹੋਣ ਵਾਲੀ ਸੀ ਪਰ ਬਾਰਿਸ਼ ਦੀ ਵਜ੍ਹਾ ਨਾਲ ਵਿਦਾਈ ਨਹੀਂ ਹੋ ਪਾਈ ਸੀ। ਇਸੇ ਵਜ੍ਹਾ ਨਾਲ ਸਾਨੂੰ ਏਅਰਪੋਰਟ 'ਤੇ ਵਿਦਾਈ ਦਾ ਸਾਹਮਣਾ ਕਰਨਾ ਪਿਆ ਸੀ।