FacebookTwitterg+Mail

ਪ੍ਰੈਗਨੈਂਸੀ ਨੂੰ ਲੈ ਕੇ ਪਹਿਲੀ ਵਾਰ ਦਿਵਿਆਂਕਾ ਨੇ ਤੋੜੀ ਚੁੱਪੀ

divyanka tripathi
06 May, 2018 01:44:25 PM

ਮੁੰਬਈ (ਬਿਊਰੋ)— ਦਿਵਿਆਂਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਟੀ. ਵੀ. ਦੇ ਕਿਊਟ ਕਪਲਜ਼ 'ਚੋਂ ਇਕ ਹਨ। ਦਿਵਿਆਂਕਾ ਅਤੇ ਵਿਵੇਕ ਦੇ ਵਿਆਹ ਨੂੰ ਕਰੀਬ 2 ਸਾਲ ਹੋ ਚੁੱਕੇ ਸਨ ਅਤੇ ਸ਼ੁਰੂਆਤ ਤੋਂ ਹੀ ਦੋਵੇਂ ਇਕ ਦੂਜੇ ਦੇ ਪੱਖ 'ਚ ਰਹੇ, ਬਲਕਿ ਇਕ ਦੂਜੇ ਦੇ ਫੈਸਲਿਆਂ ਦਾ ਸਨਮਾਨ ਵੀ ਕੀਤਾ ਹੈ। ਬੀਤੇ ਦਿਨੀਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਦਿਵਿਆਕਾਂ ਅਤੇ ਵਿਵੇਕ ਦੇ ਘਰ ਜਲਦ ਹੀ ਇਕ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ, ਖੈਰ ਬਾਅਦ 'ਚ ਦਿਵਿਆਂਕਾ ਨੇ ਇਸ ਖਬਰ ਨੂੰ ਸਿਰਫ ਅਫਵਾਹ ਕਰਾਰ ਦਿੱਤਾ ਸੀ।

Punjabi Bollywood Tadka
ਹਾਲ ਹੀ 'ਚ ਰਾਜੀਵ ਖੰਡੇਲਵਾਰ ਦੇ ਨਵੇਂ ਚੈਟ ਸ਼ੋਅ 'ਜੱਜ਼ਬਾਤ' 'ਤੇ ਪਹੁੰਚ ਕੇ ਦਿਵਿਆਂਕਾ ਨੇ ਆਪਣੀ ਜ਼ਿੰਦਗੀ ਦੀ ਪੂਰੀ ਕਿਤਾਬ ਖੋਲ੍ਹ ਕੇ ਰੱਖ ਦਿੱਤੀ। ਅਜਿਹੇ 'ਚ ਜਦੋਂ ਰਾਜੀਵ ਨੇ ਦਿਵਿਆਂਕਾ ਦੀ ਪ੍ਰੈਗਨੈਂਸੀ ਦੀ ਗੱਲ ਛੇੜੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਲਈ ਤਿਆਰ ਨਹੀਂ ਹੈ, ਕਿਉਂਕਿ ਇਹ ਬਹੁਤ ਵੱਡੀ ਜ਼ਿਮੇਵਾਰੀ ਹੈ। ਉੱਥੇ ਹੀ ਵਿਵੇਕ ਦਾ ਕਹਿਣਾ ਹੈ ਕਿ ਅਜੇ ਸਾਡੀ ਕੋਈ ਫੈਮਿਲੀ ਪਲਾਨਿੰਗ ਨਹੀਂ ਹੈ। ਅਜੇ ਅਸੀਂ ਬਹੁਤ ਕੁਝ ਕਰਨਾ ਹੈ। ਅਸੀਂ ਇਸ ਲਈ ਤਿਆਰ ਹੋਣਾ ਚਾਹੁੰਦੇ ਹਾਂ। ਮੈਨੂੰ ਨਹੀਂ ਲੱਗਦਾ ਹੈ ਕਿ ਅਜੇ ਅਸੀਂ ਇਸ ਲਈ ਤਿਆਰ ਹਾਂ। ਹਾਲ ਹੀ 'ਚ ਇਹ ਖਬਰ ਆਈ ਸੀ ਕਿ ਦਿਵਿਆਂਕਾ ਦਾ ਨਾਂ ਫੋਬਰਸ ਲਿਸਟ 'ਚ ਹੈ ਅਤੇ ਅਸੀਂ ਇਸ ਤੋਂ ਕਾਫੀ ਖੁਸ਼ ਸੀ। ਅਸੀਂ ਹੋਰ ਉਪਰ ਜਾਣਾ ਚਾਹੁੰਦੇ ਹਾਂ। ਫਿਲਹਾਲ ਅਜੇ ਬਹੁਤ ਕੁਝ ਕਰਨਾ ਬਾਕੀ ਹੈ।


Tags: Divyanka Tripathi Vivek Dahiya Pregnancy Rajeev Khandelwal Juzzbaat Tv Actress

Edited By

Kapil Kumar

Kapil Kumar is News Editor at Jagbani.