FacebookTwitterg+Mail

Pics : ਵਿਆਹ ਦੀ ਦੂਜੀ ਵਰ੍ਹੇਗੰਢ 'ਤੇ ਮਾਲਦੀਵ 'ਚ ਪਹੁੰਚੇ ਦਿਵਿਆਂਕਾ-ਵਿਵੇਕ

divyanka tripathi
08 July, 2018 03:15:03 PM

ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ ਸ਼ੋਅ 'ਯੇ ਹੈ ਮੁਹੱਬਤੇਂ' ਦੀ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਆਪਣੇ ਪਤੀ ਵਿਵੇਕ ਦਹੀਆ ਨਾਲ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਉਣ ਮਾਲਦੀਵ ਪਹੁੰਚੀ ਹੈ। 8 ਜੁਲਾਈ ਨੂੰ ਉਸ ਦੇ ਵਿਆਹ ਨੂੰ 2 ਸਾਲ ਹੋ ਗਏ ਹਨ। ਹਾਲ ਹੀ 'ਚ ਦੋਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਜ਼ ਲਈ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਸ ਦੌਰਾਨ ਦੋਵੇਂ ਬੀਚ 'ਤੇ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਜਾਣਕਾਰੀ ਮੁਤਾਬਕ ਉਹ ਤਿੰਨ ਦਿਨਾਂ 'ਚ ਮਾਲਦੀਵ ਤੋਂ ਮੁੰਬਈ ਵਾਪਸ ਆ ਜਾਣਗੇ।

Punjabi Bollywood Tadkaਵਿਆਹ ਤੋਂ ਬਾਅਦ ਹੋਏ ਬਦਲਾਅ ਦੇ ਸਵਾਲ 'ਤੇ ਵਿਵੇਕ ਨੇ ਇਕ ਇੰਟਰਵਿਊ 'ਚ ਕਿਹਾ ਕਿ ਹੁਣ ਮੈਂ ਆਜ਼ਾਦ ਹੋ ਗਿਆ ਹਾਂ। ਵਿਵੇਕ ਨੇ ਇਹ ਵੀ ਦੱਸਿਆ ਕਿ ਬਹੁਤ ਹੀ ਸਪੋਟਿੰਗ ਪਾਰਟਨਰ ਹੈ ਅਤੇ ਉਸ ਨੂੰ ਹਾਸਲ ਕਰਕੇ ਬਹੁਤ ਖੁਸ਼ ਹਨ। ਉਹ ਮੇਰਾ ਬਹੁਤ ਜ਼ਿਆਦਾ ਸਮਰਥਨ ਕਰਦੀ ਹੈ। ਮੈਂ ਆਪਣੀ ਜ਼ਿੰਦਗੀ ਤੇ ਪਰਿਵਾਰ ਪ੍ਰਤੀ ਜ਼ਿੰਮੇਵਾਰ ਹੋ ਗਿਆ ਹਾਂ। ਦਿਵਿਆਂਕਾ ਮੈਨੂੰ ਬਹੁਤ ਉਤਸ਼ਾਹਿਤ ਕਰਦੀ ਹੈ। ਉਸ ਨੂੰ ਆਪਣੀ ਜ਼ਿੰਦਗੀ 'ਚ ਹਾਸਲ ਕਰਕੇ ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ।

Punjabi Bollywood Tadka

 


Tags: Divyanka Tripathi Vivek Dahiya Maldives Wedding Anniversary Ye Hai Mohabbatein Tv Actress

Edited By

Kapil Kumar

Kapil Kumar is News Editor at Jagbani.