FacebookTwitterg+Mail

ਇੰਸਟਾਗ੍ਰਾਮ 'ਤੇ ਦਿਵਿਆਂਕਾ ਦੇ ਫਾਲੋਅਰਜ਼ 80 ਲੱਖ ਤੋਂ ਪਾਰ

divyanka tripathi
16 July, 2018 07:30:40 PM

ਮੁੰਬਈ (ਬਿਊਰੋ)— ਦਿਵਿਆਂਕਾ ਤ੍ਰਿਪਾਠੀ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੀ ਜਾਣ ਵਾਲੀ ਭਾਰਤੀ ਟੀ. ਵੀ. ਅਦਾਕਾਰਾ ਬਣ ਗਈ ਹੈ। ਦਿਵਿਆਂਕਾ ਦੇ ਫਾਲੋਅਰਜ਼ ਦੀ ਗਿਣਤੀ 80 ਲੱਖ ਦੇ ਪਾਰ ਹੋ ਚੁੱਕੀ ਹੈ। ਦਿਵਿਆਂਕਾ ਨੇ ਇਸ ਕਾਮਯਾਬੀ ਨੂੰ ਫੈਨਜ਼ ਲਈ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਦਿਵਿਆਂਕਾ ਨੇ ਇੰਸਟਾਗ੍ਰਾਮ 'ਤੇ ਪਤੀ ਵਿਵੇਕ ਦਹੀਆ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ 8 ਨੰਬਰ ਉਸ ਦਾ ਲੱਕੀ ਨੰਬਰ ਹੈ। ਦਿਵਿਆਂਕਾ ਨੇ ਲਿਖਿਆ, ''8 ਸਾਡੇ ਲਈ ਬੇਹੱਦ ਸਪੈਸ਼ਲ ਹੈ, ਸਾਨੂੰ 8 ਮਿਲੀਅਨ ਦੀ ਵਧਾਈ''।

Punjabi Bollywood Tadka
ਦੱਸਣਯੋਗ ਹੈ ਕਿ ਦਿਵਿਆਂਕਾ ਦੇ ਵਿਆਹ ਦੀ ਤਾਰੀਕ ਵੀ 8 ਜੁਲਾਈ, 2016 ਹੈ। ਦਿਵਿਆਂਕਾ ਆਪਣੀ ਇਸ ਕਾਮਯਾਬੀ ਨੂੰ ਪਤੀ ਨਾਲ ਸੈਲੀਬ੍ਰੇਟ ਕਰ ਰਹੀ ਹੈ। ਦਿਵਿਆਂਕਾ ਦੇ ਸ਼ੋਅ ਦੀ ਗੱਲ ਕਰੀਏ ਤਾਂ ਹੁਣ ਉਹ 'ਯੇ ਹੈ ਮੁਹੱਬਤੇਂ' 'ਚ ਦਾਦੀ ਦਾ ਕਿਰਦਾਰ ਨਿਭਾਵੇਗੀ। ਇਸ ਤੋਂ ਇਲਾਵਾ ਉਹ ਇਨ੍ਹੀਂ ਦਿਨੀਂ ਪਤੀ ਵਿਵੇਕ ਦਹੀਆ ਦੇ ਸ਼ੋਅ 'ਕਯਾਮਤ ਕੀ ਰਾਤ' ਦੀ ਸਫਲਤਾ ਤੋਂ ਖੁਸ਼ ਹੈ, ਕਿਉਂਕਿ ਵਿਵੇਕ ਦੇ ਇਸ ਸ਼ੋਅ ਦੀ ਟੀ. ਆਰ. ਪੀ. ਰਿਪੋਰਟ ਕਾਫੀ ਬਿਹਤਰ ਹੈ।

Punjabi Bollywood Tadka
ਹਾਲ ਹੀ 'ਚ ਦਿਵਿਆਂਕਾ ਤੇ ਵਿਵੇਕ ਵਿਆਹ ਦੀ ਦੂਜੀ ਵਰ੍ਹੇਗੰਢ ਮੌਕੇ ਮਾਲਦੀਵ 'ਚ ਛੁੱਟੀਆਂ ਮਨਾਉਣ ਪਹੁੰਚੇ ਸਨ। ਇਸ ਵੈਕੇਸ਼ਨ ਦੀਆਂ ਕਈ ਤਸਵੀਰਾਂ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਫਿਲਹਾਲ ਉਹ ਛੁੱਟੀਆਂ ਮਨਾਉਣ ਤੋਂ ਬਾਅਦ ਮੁੰਬਈ ਵਾਪਸ ਆ ਚੁੱਕੇ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka

 


Tags: Divyanka Tripathi Vivek Dahiya Instagram Ye Hai Mohabbatein Maldives Tv Actress

Edited By

Kapil Kumar

Kapil Kumar is News Editor at Jagbani.