FacebookTwitterg+Mail

ਰੱਖੜੀ 'ਤੇ ਦਿਵਿਆਂਕਾ ਨੇ ਭਰਾਵਾਂ ਨੂੰ ਗਿਫਟ ਲਈ ਦਿੱਤਾ ਸੁਝਾਅ

divyanka tripathi
26 August, 2018 11:41:56 AM

ਮੁੰਬਈ (ਬਿਊਰੋ)— ਅੱਜ ਦੇਸ਼ ਭਰ 'ਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ ਭੈਣਾਂ ਅਤੇ ਭਰਾਵਾਂ ਦਾ ਪਿਆਰਾ ਦੇਖਣ ਨੂੰ ਮਿਲ ਰਿਹਾ ਹੈ। ਬਾਲੀਵੁੱਡ ਤੇ ਟੀ. ਵੀ. ਸੈਲੇਬਸ ਵੀ ਇਸ ਤਿਉਹਾਰ ਨੂੰ ਬਹੁਤ ਖੁਸ਼ੀ ਨਾਲ ਮਨਾ ਰਹੇ ਹਨ। ਟੀ. ਵੀ. ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਨੂੰ ਇਸ ਵਾਰ ਰੱਖੜੀ ਦਾ ਤੋਹਫਾ ਮਿਲ ਗਿਆ ਹੈ। ਉਨ੍ਹਾਂ ਇੰਸਟਾਗ੍ਰਾਮ 'ਤੇ ਉਸ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਘੜੀ ਦੇ ਨਾਲ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਕੇ ਦਿਵਿਆਂਕਾ ਨੇ ਸਭ ਭਰਾਵਾਂ ਨੂੰ ਸਲਾਹ ਦਿੱਤੀ ਹੈ ਕਿ ਇਸ ਰੱਖੜੀ ਉਹ ਆਪਣੀਆਂ ਭੈਣਾਂ ਨੂੰ ਕਿਹੜਾ ਸਪੈਸ਼ਲ ਗਿਫਟ ਦੇ ਸਕਦੇ ਹਨ। ਉਨ੍ਹਾਂ ਲਿਖਿਆ, ''ਖੂਬਸੂਰਤ ਬਾਕਸ ਅਤੇ ਉਸ ਦੇ ਅੰਦਰ ਖੂਬਸੂਰਤ ਘੜੀ' ਮੈਂ ਆਪਣੀ ਇਸ ਨਵੀਂ Timex Fria ਨਾਲ ਪਿਆਰ  ਕਰਦੀ ਹਾਂ। ਜੇਕਰ ਕੋਈ ਆਪਣੀ ਭੈਣ ਲਈ ਗਿਫਟ ਦੀ ਤਲਾਸ਼ 'ਚ ਹੈ ਤਾਂ ਉਸ ਨੂੰ ਆਪਣੀ ਤਲਾਸ਼ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਜਾ ਕੇ ਘੜੀ ਖਰੀਦਣੀ ਚਾਹੀਦੀ''।

Punjabi Bollywood Tadka
ਦਿਵਿਆਂਕਾ ਕੁਝ ਸਮੇਂ ਪਹਿਲਾਂ ਪੰਚਨਗੀ 'ਚ ਸੀ। ਜਿੱਥੇ ਉਹ 'ਯੇ ਹੈ ਮੁਹੱਬਤੇਂ' ਦੇ ਸੀਕਵੇਂਸ ਦੀ ਸ਼ੂਟਿੰਗ ਕਰ ਰਹੀ ਸੀ। ਫਿਲਹਾਲ ਸ਼ੂਟਿੰਗ ਪੂਰੀ ਕਰਕੇ ਉਹ ਵਾਪਸ ਆ ਚੁੱਕੀ ਹੈ। ਉੱਥੇ ਹੀ ਸ਼ੋਅ 'ਚ ਇਕ ਨਵਾਂ ਮੋੜ ਆਉਣ ਵਾਲਾ ਹੈ। ਇਸ ਸ਼ੋਅ 'ਚ ਅਦਾਕਾਰਾ ਸੁਧਾ ਚੰਦਰਨ ਦੀ ਐਂਟਰੀ ਹੋਵੇਗੀ, ਜੋ ਨੈਗਟਿਵ ਕਿਰਦਾਰ 'ਚ ਨਜ਼ਰ ਆਵੇਗੀ।


Tags: Divyanka Tripathi Instagram Raksha Bandhan Watch Ye Hai Mohabbatein Tv Actress

Edited By

Kapil Kumar

Kapil Kumar is News Editor at Jagbani.