FacebookTwitterg+Mail

ਸਟੰਟ ਸੀਨ ਦੌਰਾਨ ਜ਼ਖਮੀ ਹੋਏ ਵਿਵੇਕ, ਪਤੀ ਨੂੰ ਦੇਖਣ ਹਸਪਤਾਲ ਪਹੁੰਚੀ ਦਿਵਿਆਂਕਾ (ਵੀਡੀਓ)

divyanka tripathi
31 October, 2018 07:19:48 PM

ਮੁੰਬਈ (ਬਿਊਰੋ)— ਟੀ. ਵੀ. ਸਟਾਰ ਦਿਵਿਆਂਕਾ ਤ੍ਰਿਪਾਠੀ ਹਾਲ ਹੀ 'ਚ ਆਪਣੇ ਪਤੀ ਵਿਵੇਕ ਦਹੀਆ ਨਾਲ ਮੁੰਬਈ ਦੇ ਇਕ ਹਸਪਤਾਲ 'ਚ ਨਜ਼ਰ ਆਈ। ਇੱਥੇ ਦਿਵਿਆਂਕਾ ਆਪਣੇ ਇਲਾਜ ਲਈ ਨਹੀਂ, ਬਲਕਿ ਵਿਵੇਕ ਨੂੰ ਦੇਖਣ ਆਈ ਸੀ। ਦਰਸਅਲ, ਵਿਵੇਕ ਇਨ੍ਹੀਂ ਦਿਨੀਂ 'ਕਯਾਮਤ ਦੀ ਰਾਤ' ਟੀ. ਵੀ. ਸ਼ੋਅ 'ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਸ਼ੋਅ ਦੇ ਨਵੇਂ ਪ੍ਰੋਮੋ 'ਚ ਉਨ੍ਹਾਂ ਕਈ ਸਟੰਟ ਸੀਨ ਕਰਨੇ ਸਨ। ਸ਼ੂਟ ਦੌਰਾਨ ਵਿਵੇਕ ਦੇ ਹੱਥ 'ਤੇ ਸੱਟ ਲੱਗ ਗਈ। ਸਭ ਤੋਂ ਦਿਲਚਸਪ ਗੱਲ ਇਹ ਰਹੀ ਕਿ ਉਹ ਸ਼ੋਅ ਦੀ ਸ਼ੂਟਿੰਗ ਹਸਪਤਾਲ ਦੇ ਨੀਲੇ ਕੁੜਤੇ-ਪਜ਼ਾਮੇ ਵਾਲੀ ਡਰੈੱਸ 'ਚ ਕਰ ਰਹੇ ਸਨ ਅਤ ਹਾਦਸੇ ਤੋਂ ਬਾਅਦ ਅਸਲ 'ਚ ਉਨ੍ਹਾਂ ਨੂੰ ਇਸ ਡਰੈੱਸ 'ਚ ਹਸਪਤਾਲ ਹੀ ਪਹੁੰਚਣਾ ਪਿਆ।

ਦੱਸਣਯੋਗ ਹੈ ਕਿ ਦਿਵਿਆਂਕਾ ਤੇ ਵਿਵੇਕ ਦੀ ਜੋੜੀ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਬੀਤੇ ਦਿਨੀਂ ਦੋਹਾਂ ਨੇ ਕਰਵਾ ਚੌਥ ਦਾ ਜ਼ਸਨ ਸ਼ਾਨਦਾਰ ਅੰਦਾਜ਼ 'ਚ ਮਨਾਇਆ ਸੀ। ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਵਿਵੇਕ ਤੇ ਦਿਵਿਆਂਕਾ ਨੇ 2016 'ਚ ਵਿਆਹ ਕੀਤਾ ਸੀ। ਦੋਹਾਂ ਦਾ ਵਿਆਹ ਮੱਧ ਪ੍ਰਦੇਸ਼ ਦੇ ਭੋਪਾਲ 'ਚ ਹੋਇਆ ਸੀ।


Tags: Divyanka Tripathi Vivek Dahiya Hospital Stunt Scene Injured Tv Actress

Edited By

Kapil Kumar

Kapil Kumar is News Editor at Jagbani.