FacebookTwitterg+Mail

ਪਤੀ ਨੂੰ ਦੂਜਿਆਂ ਨਾਲ ਰੋਮਾਂਸ ਕਰਦੇ ਦੇਖ ਦਿਵਿਆਂਕਾ ਤ੍ਰਿਪਾਠੀ ਨੇ ਦਿੱਤਾ ਬਿਆਨ

divyanka tripathi and vivek dahiya
01 July, 2018 10:36:37 AM

ਮੁੰਬਈ(ਬਿਊਰੋ)— ਟੀ. ਵੀ. ਦੀ ਸਭ ਤੋਂ ਮਸ਼ਹੂਰ ਜੋੜੀ ਦਿਵਿਆਂਕਾ ਤ੍ਰਿਪਾਠੀ ਤੇ ਵਿਵੇਕ ਦਹੀਆ ਨੂੰ ਲੋਕ ਤਾਂ ਕਾਫੀ ਪਸੰਦ ਕਰਦੇ ਹਨ। ਦੋਵਾਂ 'ਚ ਹਮੇਸ਼ਾ ਹੀ ਮਜ਼ਬੂਤ ਕੈਮਿਸਟਰੀ ਦੇਖਣ ਨੂੰ ਮਿਲਦੀ ਹੈ। ਹਾਲ ਹੀ 'ਚ ਦਿਵਿਆਂਕਾ ਤੇ ਵਿਵੇਕ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵਿਵੇਕ ਇੰਨੀ ਦਿਨੀਂ ਸ਼ੋਅ 'ਕਯਾਮਤ ਕੀ ਰਾਤ' 'ਚ ਕਰਿਸ਼ਮਾ ਤੰਨਾ ਨਾਲ ਨਜ਼ਰ ਆ ਰਿਹਾ ਹੈ।
Punjabi Bollywood Tadka
ਦੋਵਾਂ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੋਵਾਂ ਦੀ ਕੈਮਿਸਟਰੀ ਬਾਰੇ ਜਦੋਂ ਵਿਵੇਕ ਦੀ ਪਤਨੀ ਦਿਵਿਆਂਕਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੋਵਾਂ ਦੀ ਕਾਫੀ ਪ੍ਰਸ਼ੰਸਾਂ ਕੀਤੀ ਤੇ ਦੋਵਾਂ ਦੀ ਜੋੜੀ ਨੂੰ ਹੌਟ ਕਰਾਰ ਦਿੱਤਾ।
Punjabi Bollywood Tadka
ਵਿਵੇਕ ਨੇ ਇਕ ਇੰਟਰਵਿਊ ਦੌਰਾਨ ਦਿਵਿਆਂਕ ਤ੍ਰਿਪਾਠੀ ਦੀ ਪ੍ਰਤੀਕਿਰਿਆ 'ਤੇ ਕਿਹਾ ਕਿ, ''ਉਸ ਲੱਗਦਾ ਹੈ ਕਿ ਕਰਿਸ਼ਮਾ ਤੇ ਮੈਂ ਪਰਦੇ 'ਤੇ ਹੌਟ ਨਜ਼ਰ ਆਉਣਗੇ। ਹੁਣ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਟੀ. ਵੀ. ਦੀ ਇਸ ਆਨਸਕ੍ਰੀਨ ਜੋੜੀ ਨੂੰ ਦਰਸ਼ਕਾਂ ਦਾ ਵੀ ਸਹਾਰਾ ਤੇ ਪਿਆਰ ਮਿਲੇ।'' ਟੀ. ਵੀ. ਸ਼ੋਅ 'ਯੇ ਹੈ ਮੁਹੱਬਤੇਂ' 'ਚ ਇਸ਼ੀਤਾ ਦਾ ਕਿਰਦਾਰ ਨਿਭਾਅ ਕੇ ਦਿਵਿਆਂਕਾ ਤ੍ਰਿਪਾਠੀ ਘਰ-ਘਰ 'ਚ ਮਸ਼ਹੂਰ ਹੋਈ ਹੈ। ਟੀ. ਵੀ. ਦੀਆਂ ਪ੍ਰਸਿੱਧ ਨੂੰਹਾਂ 'ਚੋਂ ਇਕ ਦਿਵਿਆਂਕਾ ਦੀ ਐਕਟਿੰਗ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਉਹ ਜੋ ਵੀ ਕਰਦੀ ਹੈ, ਉਹ ਵਾਇਰਲ ਹੋ ਜਾਂਦਾ ਹੈ। ਇਸ ਦੀ ਮਿਸਾਲ 2016 'ਚ ਵਿਵੇਕ ਦਹੀਆ ਨਾਲ ਉਸ ਦਾ ਵਿਆਹ ਸੀ।
Punjabi Bollywood Tadka
ਦਿਵਿਆਂਕਾ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਅਭਿਨੇਤਰੀ ਆਪਣੇ ਪਤੀ ਦੀ ਇਕ ਖਾਸ ਹਰਕਤ ਤੋਂ ਕਾਫੀ ਪ੍ਰੇਸ਼ਾਨ ਲੱਗ ਰਹੀ ਹੈ। ਵੀਡੀਓ 'ਚ ਦਿਵਿਆਂਕਾ ਤੇ ਵਿਵੇਕ ਦਹੀਆ ਬੈੱਡਰੂਮ 'ਚ ਲੇਟੇ ਟੀ. ਵੀ ਦੇਖ ਰਹੇ ਹਨ। ਵਿਵੇਕ ਆਪਣੇ ਫੋਨ 'ਚ ਇੰਨੇ ਰੁੱਝੇ ਹੋਏ ਹਨ ਕਿ ਦਿਵਿਆਂਕਾ ਆਪਣੇ ਨਾਲ-ਨਾਲ ਉਨ੍ਹਾਂ ਨੂੰ ਫਰੈਂਚ ਫਰਾਈਜ਼ ਖਵਾ ਰਹੀ ਹੈ ਪਰ ਵਿਵੇਕ ਹਨ ਕਿ ਉਸ 'ਤੇ ਧਿਆਨ ਹੀ ਨਹੀਂ ਦੇ ਰਹੇ। ਵਿਵੇਕ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਦਾ ਧਿਆਨ ਖਿੱਚਣ ਲਈ ਦਿਵਿਆਂਕਾ ਵਿਵੇਕ ਨੂੰ ਮਿਰਚ ਖਵਾ ਦਿੰਦੀ ਹੈ। ਮਿਰਚ ਖਾਂਦਿਆਂ ਹੀ ਵਿਵੇਕ ਆਪਣਾ ਫੋਨ ਛੱਡ ਸਿੱਧੇ ਕਮਰੇ ਤੋਂ ਬਾਹਰ ਨਿਕਲ ਜਾਂਦੇ ਹਨ।
Punjabi Bollywood Tadka


Tags: Divyanka TripathiVivek DahiyaKarishma TannaRomanceInstagramPicturesQayamat Ki Raat

Edited By

Sunita

Sunita is News Editor at Jagbani.