ਮੁੰਬਈ : ਟੀ.ਵੀ ਜਗਤ ਦਾ ਮÎਸ਼ਹੂਰ ਚਿਹਰਾ ਦਿਵਯੰਕਾ ਤ੍ਰਿਪਾਠੀ 8 ਜੁਲਾਈ ਨੂੰ ਪ੍ਰੇਮੀ ਵਿਵੇਕ ਦਾਹੀਆ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ। ਆਪਣੇ ਸੁਹਰੇ ਘਰ ਚੰਡੀਗੜ੍ਹ 'ਚ ਰਿਸੈਪਸ਼ਨ ਪਾਰਟੀ ਕਰਨ ਤੋਂ ਬਾਅਦ ਹੁਣ ਇਹ ਨਵਾਂ ਵਿਆਹਿਆ ਜੋੜਾ ਮੁੰਬਈ 'ਚ ਆਪਣੇ ਦੋਸਤਾਂ ਅਤੇ ਕਰੂ ਮੈਂਬਰਾਂ ਨੂੰ ਰਿਸੈਪਸ਼ਨ ਪਾਰਟੀ ਦੇਣ ਦੀ ਯੋਜਨਾ ਬਣਾ ਰਿਹਾ ਹੈ। ਦਿਵਯੰਕਾ ਨੇ ਪਤੀ ਵਿਵੇਕ ਨਾਲ ਮੁੰਬਈ 'ਚ ਹੀ ਰਹਿਣ ਦਾ ਫੈਸਲਾ ਕਰ ਲਿਆ ਹੈ, ਜਿਸ ਲਈ ਉਨ੍ਹਾਂ ਨੇ ਗੋਰੇਗਾਓਂ 'ਚ ਕਰੀਬ 1260 ਵਰਗ ਫੁੱਟ ਦਾ ਘਰ ਖਰੀਦਿਆ ਹੈ। ਦਿਵਯੰਕਾ ਮੁਤਾਬਕ ਇਸ ਘਰ ਦੀਆਂ ਅੰਦਰਲੀਆਂ ਤਸਵੀਰਾਂ ਬੇਹੱਦ ਖੂਬਸੂਰਤ ਹਨ। ਅੱਜ ਅਸੀਂ ਤੁਹਾਡੇ ਸਾਹਮਣੇ ਦਿਵਯੰਕਾ ਦੇ ਇਸ ਘਰ ਦੀਆਂ ਖੂਬਸੂਰਤ ਅਤੇ ਸ਼ਾਨਦਾਰ ਤਸਵੀਰਾਂ ਦਿਖਾਉਣ ਜਾ ਰਹੇ ਹਾਂ।