FacebookTwitterg+Mail

ਸ਼੍ਰੀਦੇਵੀ ਦੀ ਮੌਤ ਤੋਂ ਦੁਖੀ ਦਿਵਿਆਂਕਾ ਤ੍ਰਿਪਾਠੀ ਨੇ ਇੰਝ ਦਿੱਤੀ ਸ਼ਰਧਾਂਜਲੀ

divyanka tripathi dahiya
27 February, 2018 03:32:08 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਪਹਿਲੀ ਫੀਮੇਲ ਸੁਪਰਸਟਾਰ ਤੇ ਬੇਹੱਦ ਹੀ ਖੂਬਸੂਰਤ ਅਦਾਕਾਰਾ ਸ਼੍ਰੀਦੇਵੀ ਦੇ ਦਿਹਾਂਤ ਨਾਲ ਬਾਲੀਵੁੱਡ ਤੋਂ ਲੈ ਕੇ ਆਮ ਜਨਤਾ ਵਿਚਕਾਰ ਸੋਗ ਦੀ ਲਹਿਰ ਫੈਲ ਗਈ ਹੈ। ਹਰ ਕੋਈ ਸ਼੍ਰੀਦੇਵੀ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਕਾਰਨ ਸਦਮੇ 'ਚ ਹੈ। ਹਰ ਕੋਈ ਇਸ ਸ਼ਾਨਦਾਰ ਸਿਤਾਰੇ ਦੇ ਚਲੇ ਜਾਣ ਨਾਲ ਗਮ 'ਚ ਡੁੱਬਿਆ ਹੈ ਤੇ ਦੁੱਖ ਨੂੰ ਜ਼ਾਹਰ ਕਰ ਰਿਹਾ ਹੈ। ਮਸ਼ਹੂਰ ਟੀਵੀ ਸ਼ੋਅ 'ਯੇ ਹੈ ਮੁਹੱਬਤੇ' ਦੀ ਲੀਡ ਅਦਾਕਾਰਾ ਤੇ ਮਸ਼ਹੂਰ ਟੀਵੀ ਸਟਾਰ ਦਿਵਿਆਂਕਾ ਤ੍ਰਿਪਾਠੀ ਵੀ ਸ਼੍ਰੀਦੇਵੀ ਦੀ ਅਚਾਨਕ ਮੌਤ ਨਾਲ ਬੇਹੱਦ ਦੁੱਖੀ ਹੈ।

ਉਨ੍ਹਾਂ ਨੇ ਇੰਸਟਾਗਰਾਮ 'ਤੇ ਸ਼੍ਰੀਦੇਵੀ ਦੀਆਂ ਕੁਝ ਪੁਰਾਣੇ ਵੀਡੀਓਜ਼ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਦਿਵਿਆਂਕਾ ਨੇ ਇੰਸਟਾ 'ਤੇ ਸ਼੍ਰੀਦੇਵੀ ਦੇ 3 ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਹ ਵੀਡੀਓ ਕਲਿੱਪ ਟੀਵੀ ਰਿਐਲਿਟੀ ਸ਼ੋਅ 'ਨੱਚ ਬਲੀਏ 8' ਦੇ ਸੈੱਟ ਦੀਆਂ ਹਨ, ਜਿੱਥੇ ਸ਼੍ਰੀਦੇਵੀ ਇਕ ਐਪੀਸੋਡ 'ਚ ਸਪੈਸ਼ਲ ਗੈਸਟ ਬਣ ਕੇ ਪਹੁੰਚੀ ਸੀ। ਇਸ ਸੀਜ਼ਨ 'ਚ ਦਿਵਿਆਂਕਾ ਨੇ ਆਪਣੇ ਪਤੀ ਵਿਵੇਕ ਦਾਹੀਆ ਨਾਲ ਪਾਰਟੀਸੀਪੇਟ ਕੀਤਾ ਸੀ ਤੇ ਸ਼ੋਅ ਦੀ ਜੇਤੂ ਬਣੀ ਸੀ।

ਸੈੱਟ 'ਤੇ ਜਦੋਂ ਸ਼੍ਰੀਦੇਵੀ ਆਈ ਤਾਂ ਸੈੱਟ ਚਕਾਚੌਂਧ ਹੋ ਗਿਆ ਸੀ। ਇਹੀ ਨਹੀਂ ਦਿਵਿਆਂਕਾ ਨਾਲ ਸ਼੍ਰੀਦੇਵੀ ਨੇ ਡਾਂਸ ਵੀ ਕੀਤਾ ਸੀ। ਸ਼੍ਰੀਦੇਵੀ ਦੇ ਡਾਂਸ ਨੂੰ ਦੇਖ ਹਰ ਕੋਈ ਮੰਤਰਮੁਗਧ ਹੋ ਗਿਆ ਸੀ। ਇੰਸਟਾ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਦਿਵਿਆਂਕਾ ਨੇ ਲਿਖਿਆ, ਇਸ ਦਿਨ ਨੂੰ ਕਦੇ ਨਹੀਂ ਭੁਲਾ ਸਕਦੀ। ਤੁਸੀਂ ਜੋ ਮੈਜੀਕਲ ਮੂਮੈਟਸ ਸਾਨੂੰ ਸਾਰਿਆ ਨੂੰ ਦਿੱਤੇ ਉਨ੍ਹਾਂ ਰਾਹੀਂ ਤੁਸੀਂ ਹਮੇਸ਼ਾ ਸਾਡੀਆਂ ਯਾਦਾਂ 'ਚ ਰਹੋਗੇ।''

 


Tags: SrideviDivyanka Tripathi DahiyaVivek DahiyaNach Baliye 8Ye Hai MohabbateinInstagramVideosਸ਼੍ਰੀਦੇਵੀ ਦਿਹਾਂਤਦਿਵਿਆਂਕਾ ਤ੍ਰਿਪਾਠੀ

Edited By

Chanda Verma

Chanda Verma is News Editor at Jagbani.