FacebookTwitterg+Mail

ਦਿਵਿਆਂਕਾ ਤ੍ਰਿਪਾਠੀ ਵੀ ਹੋਈ ਹੈ ਕਾਸਟਿੰਗ ਕਾਊਚ ਦੀ ਸ਼ਿਕਾਰ, ਪੜ੍ਹੋ ਕੀ ਕਿਹਾ

divyanka tripathi dahiya on casting couch
26 December, 2017 07:18:46 PM

ਮੁੰਬਈ (ਬਿਊਰੋ)— ਕਾਸਟਿੰਗ ਕਾਊਚ, ਸੈਕਸੁਅਲ ਹਰਾਸਮੈਂਟ ਵਰਗੇ ਗੰਭੀਰ ਮੁੱਦੇ 'ਤੇ ਹੁਣ ਤਕ ਕਈ ਬਾਲੀਵੁੱਡ ਸਿਤਾਰੇ ਆਪਣੀ ਬੇਬਾਕ ਰਾਏ ਰੱਖ ਚੁੱਕੇ ਹਨ। ਕਿਸੇ ਸਿਤਾਰੇ ਦਾ ਕਹਿਣਾ ਹੈ ਕਿ ਅਜਿਹਾ ਹੋਣਾ ਹਰ ਇੰਡਸਟਰੀ 'ਚ ਲਾਜ਼ਮੀ ਹੈ ਤਾਂ ਕਿਸੇ ਨੇ ਇਸ ਦਾ ਰੱਜ ਕੇ ਵਿਰੋਧ ਕੀਤਾ।
ਹਾਲ ਹੀ 'ਚ ਇਸ ਮੁੱਦੇ 'ਤੇ ਟੀ. ਵੀ. ਦੇ ਹਿੱਟ ਸ਼ੋਅ 'ਯੇ ਹੈਂ ਮੁਹੱਬਤੇਂ' ਦੀ ਸਟਾਰ ਦਿਵਿਆਂਕਾ ਤ੍ਰਿਪਾਠੀ ਨੇ ਇਸ 'ਤੇ ਆਪਣੀ ਰਾਏ ਰੱਖੀ। ਦਿਵਿਆਂਕਾ ਦਾ ਕਹਿਣਾ ਹੈ, 'ਕਾਸਟਿੰਗ ਕਾਊਚ ਤੇ ਸੈਕਸੁਅਲ ਹਰਾਸਮੈਂਟ ਵਰਗੀਆਂ ਚੀਜ਼ਾਂ ਹੁੰਦੀਆਂ ਹਨ ਪਰ ਇਨ੍ਹਾਂ ਤੋਂ ਬਚਣ ਲਈ ਹਰ ਲੜਕੀ ਨੂੰ ਆਪਣੀ ਸਿਕਸ ਸੈਂਸ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਲੋਕਾਂ 'ਤੇ ਹੀ ਭਰੋਸਾ ਕਰੋ, ਜਿਨ੍ਹਾਂ 'ਤੇ ਦਿਲ ਕਰੇ। ਮੇਰੇ ਨਾਲ ਵੀ ਅਜਿਹਾ ਹੋਇਆ ਹੈ ਪਰ ਮੈਂ ਆਪਣੇ ਦਿਲ ਦੀ ਸੁਣੀ ਤੇ ਅਜਿਹੇ ਲੋਕਾਂ ਤੋਂ ਦੂਰੀ ਬਣਾ ਲਈ।'


Tags: Divyanka Tripathi Casting Couch Sexual Harassment Vivek Dahiya Yeh Hai Mohabbatein