FacebookTwitterg+Mail

ਦਿਵਿਆਂਕਾ ਹੋਈ ਪਤੀ ਦੀ ਆਦਤ ਤੋਂ ਪ੍ਰੇਸ਼ਾਨ, ਵੀਡੀਓ 'ਚ ਇੰਝ ਸਿਖਾਇਆ ਸਬਕ

divyanka tripathi prank on vivek dahiya
22 April, 2018 08:39:58 PM

ਮੁੰਬਈ (ਬਿਊਰੋ)— ਪ੍ਰਸਿੱਧ ਟੀ. ਵੀ. ਸ਼ੋਅ 'ਯੇ ਹੈ ਮੁਹੱਬਤੇਂ' 'ਚ ਇਸ਼ੀਤਾ ਦਾ ਕਿਰਦਾਰ ਨਿਭਾਅ ਕੇ ਅਭਿਨੇਤਰੀ ਦਿਵਿਆਂਕਾ ਤ੍ਰਿਪਾਠੀ ਘਰ-ਘਰ 'ਚ ਮਸ਼ਹੂਰ ਹੋਈ ਹੈ। ਟੀ. ਵੀ. ਦੀਆਂ ਪ੍ਰਸਿੱਧ ਨੂੰਹਾਂ 'ਚੋਂ ਇਕ ਦਿਵਿਆਂਕਾ ਦੀ ਐਕਟਿੰਗ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਉਹ ਜੋ ਵੀ ਕਰਦੀ ਹੈ, ਉਹ ਵਾਇਰਲ ਹੋ ਜਾਂਦਾ ਹੈ। ਇਸ ਦੀ ਮਿਸਾਲ 2016 'ਚ ਵਿਵੇਕ ਦਹੀਆ ਨਾਲ ਉਸ ਦਾ ਵਿਆਹ ਸੀ। ਐਤਵਾਰ ਨੂੰ ਦਿਵਿਆਂਕਾ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਅਭਿਨੇਤਰੀ ਆਪਣੇ ਪਤੀ ਦੀ ਇਕ ਖਾਸ ਹਰਕਤ ਤੋਂ ਕਾਫੀ ਪ੍ਰੇਸ਼ਾਨ ਲੱਗ ਰਹੀ ਹੈ।
ਵੀਡੀਓ 'ਚ ਦਿਵਿਆਂਕਾ ਤੇ ਵਿਵੇਕ ਦਹੀਆ ਬੈੱਡਰੂਮ 'ਚ ਲੇਟੇ ਟੀ. ਵੀ ਦੇਖ ਰਹੇ ਹਨ। ਵਿਵੇਕ ਆਪਣੇ ਫੋਨ 'ਚ ਇੰਨੇ ਰੁੱਝੇ ਹੋਏ ਹਨ ਕਿ ਦਿਵਿਆਂਕਾ ਆਪਣੇ ਨਾਲ-ਨਾਲ ਉਨ੍ਹਾਂ ਨੂੰ ਫਰੈਂਚ ਫਰਾਈਜ਼ ਖਵਾ ਰਹੀ ਹੈ ਪਰ ਵਿਵੇਕ ਹਨ ਕਿ ਉਸ 'ਤੇ ਧਿਆਨ ਹੀ ਨਹੀਂ ਦੇ ਰਹੇ। ਵਿਵੇਕ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਦਾ ਧਿਆਨ ਖਿੱਚਣ ਲਈ ਦਿਵਿਆਂਕਾ ਵਿਵੇਕ ਨੂੰ ਮਿਰਚ ਖਵਾ ਦਿੰਦੀ ਹੈ। ਮਿਰਚ ਖਾਂਦਿਆਂ ਹੀ ਵਿਵੇਕ ਆਪਣਾ ਫੋਨ ਛੱਡ ਸਿੱਧੇ ਕਮਰੇ ਤੋਂ ਬਾਹਰ ਨਿਕਲ ਜਾਂਦੇ ਹਨ।

ਦਿਵਿਆਂਕਾ ਦੀ ਇਹ ਵੀਡੀਓ ਕਾਫੀ ਮਜ਼ੇਦਾਰ ਹੈ। ਦੱਸਣਯੋਗ ਹੈ ਕਿ ਉਸ ਨੇ ਅਜਿਹਾ ਅਸਲ 'ਚ ਕੀਤਾ ਹੈ ਪਰ ਵਿਵੇਕ ਤੋਂ ਬਦਲਾ ਲੈਣਾ ਨਹੀਂ, ਸਗੋਂ ਇਕ ਮੋਬਾਇਲ ਐਪ ਨੂੰ ਪ੍ਰਮੋਟ ਕਰਨ ਲਈ ਵੀਡੀਓ ਰਾਹੀਂ ਜੋੜੀ ਦੂਜੇ ਕੱਪਲਜ਼ ਨੂੰ ਚੈਲੰਜ ਵੀ ਕਰ ਰਹੀ ਹੈ।
ਦਿਵਿਆਂਕਾ ਤ੍ਰਿਪਾਠੀ 'ਬਨੂੰ ਮੈਂ ਤੇਰੀ ਦੁਲਹਨ' ਸੀਰੀਅਲ ਨਾਲ ਸੁਰਖੀਆਂ 'ਚ ਆਈ ਸੀ ਤੇ ਉਸ ਨੇ ਇਸ ਸੀਰੀਅਲ 'ਚ ਡਬਲ ਰੋਲ ਕੀਤਾ ਸੀ। ਉਨ੍ਹਾਂ ਦਾ ਸ਼ੋਅ 'ਯੇ ਹੈ ਮੁਹੱਬਤੇਂ' 2013 'ਚ ਸ਼ੁਰੂ ਹੋਇਆ ਸੀ ਤੇ ਅਜੇ ਤਕ ਚੱਲ ਰਿਹਾ ਹੈ। ਇਸ ਦੀ ਪ੍ਰਸਿੱਧਤਾ ਬਰਕਰਾਰ ਹੈ ਤੇ ਇਸ਼ੀਤਾ ਦੇ ਕਿਰਦਾਰ ਨੂੰ ਹਰ ਕੋਈ ਪਸੰਦ ਕਰਦਾ ਹੈ।


Tags: Divyanka Tripathi Prank Husband Vivek Dahiya Instagram

Edited By

Rahul Singh

Rahul Singh is News Editor at Jagbani.