FacebookTwitterg+Mail

ਵਿਆਹ ਤੋਂ ਬਾਅਦ ਦਿਵਯੰੰਕਾ-ਵਿਵੇਕ ਨੇ ਇਸ ਨਿਰਮਾਤਾ ਦੀ ਅਟੈਂਡ ਕੀਤੀ ਪਾਰਟੀ, ਖੂਬ ਕੀਤੀ ਮਸਤੀ

    11/11
19 July, 2016 09:00:06 AM

ਮੁੰਬਈ— ਟੀ.ਵੀ. ਸੀਰੀਅਲ ਦੀ ਮਸ਼ਹੂਰ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਬੀਤੀ ਰਾਤ ਆਪਣੇ ਪਤੀ ਵਿਵੇਕ ਦਾਹੀਆ ਨਾਲ ਟੀ.ਵੀ ਨਿਰਦੇਸ਼ਕ ਇਸਮਾਈਲ ਉਮਰ ਖਾਨ ਦੀ ਪਤਨੀ ਸੁਪ੍ਰਿਆ ਖਾਨ ਦੇ ਜਨਮਦਿਨ ਪਾਰਟੀ 'ਚ ਪਹੁੰਚੇ। ਇਹ ਸਰਪ੍ਰਾਈਜ਼ ਪਾਰਟੀ ਇਸਮਾਈਲ ਨੇ ਹੋਸਟ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਸੁਪ੍ਰਿਆ ਦੇ ਖਾਸ ਦੋਸਤਾਂ ਨੂੰ ਸੱਦਿਆ ਸੀ। ਦਿਵਯੰਕਾ ਵੀ ਸੁਪ੍ਰਿਆ ਦੀ ਖਾਸ ਦੋਸਤਾਂ 'ਚ ਸ਼ਾਮਲ ਹੈ। ਇਸੀ ਕਾਰਨ ਉਹ ਆਪਣੇ ਪਤੀ ਨਾਲ ਇਸ ਪਾਰਟੀ 'ਚ ਸ਼ਾਮਲ ਹੋਈ। ਜ਼ਿਕਰਯੋਗ ਹੈ ਕਿ ਵਿਆਹ ਤੋਂ ਬਾਅਦ ਇਹ ਦਿਵਯੰਕਾ-ਵਿਵੇਕ ਦੀ ਪਹਿਲੀ ਪਾਰਟੀ ਹੈ, ਜਿਸ 'ਚ ਇਹ ਦੋਵੇਂ ਸ਼ਾਮਲ ਹੋਏ ਹਨ।

ਸੁਪ੍ਰਿਆ ਨੇ ਦੱਸਿਆ, 'ਇਹ ਮੇਰਾ 38ਵਾਂ ਜਨਮਦਿਨ ਹੈ। ਤੁਸੀਂ ਵਿਸ਼ਵਾਸ ਨਹੀਂ ਕਰੋਗੇ ਪਰ ਮੈਂ ਆਪਣਾ ਜਨਮਦਿਨ ਇਕ ਹਫਤੇ ਪਹਿਲਾਂ ਤੋਂ ਮਨਾ ਰਹੀ ਹਾਂ। ਫਾਈਨਲ ਡੇ 'ਤੇ ਇਸਮਾਈਲ ਅਤੇ ਮੇਰੇ ਕੁਝ ਖਾਸ ਦੋਸਤਾਂ ਨੇ ਸਰਪ੍ਰਾਈਜ਼ ਪਾਰਟੀ ਹੋਸਟ ਕੀਤੀ ਸੀ। ਇਸ ਪਾਰਟੀ 'ਚ ਸਭ ਤੋਂ ਪਹਿਲਾਂ ਦਿਵਯੰਕਾ-ਵਿਵੇਕ ਪਹੁੰਚੇ ਸਨ ਅਤੇ ਪਾਰਟੀ ਖਤਮ ਹੋਣ ਤੱਕ ਵੀ ਉਹ ਰੁੱਕੇ ਰਹੇ।'
ਜ਼ਿਕਰਯੋਗ ਹੈ ਕਿ ਇਸਮਾਈਲ ਉਮਰ ਖਾਨ ਜ਼ੀ-ਟੀ.ਵੀ ਦੇ ਸ਼ੋਅ 'ਬਨੂ ਮੈਂ ਤੇਰੀ ਦੁਲਹਨ' ਨਾਲ ਲਾਈਮਲਾਈਟ 'ਚ ਆਏ ਸਨ। ਇਸ ਸ਼ੋਅ ਨਾਲ ਹੀ ਦਿਵਯੰਕਾ ਨੇ ਅਭਿਨੈ ਦੇ ਖੇਤਰ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸਮਾਈਲ ਦੀ ਪਤਨੀ ਸੁਪ੍ਰਿਆ ਫਿਲਮ ਨਿਰਮਾਣ ਦੇ ਖੇਤਰ 'ਚ ਆਪਣਾ ਹੱਥ ਅਜ਼ਮਾਉਣ ਜਾ ਰਹੀ ਹੈ। ਇਸੇ ਸਾਲ ਉਨ੍ਹਾਂ ਦਾ ਪਹਿਲਾ ਪ੍ਰੋਜੈਕਟ ਸਾਹਮਣੇ ਆ ਜਾਵੇਗਾ।


Tags: ਦਿਵਯੰੰਕਾਵਿਵੇਕਪਾਰਟੀdivyankavivekparty