FacebookTwitterg+Mail

ਬੱਚਨ ਪਰਿਵਾਰ ਦੀ ਪਾਰਟੀ ਦੌਰਾਨ ਐਸ਼ਵਰਿਆ ਦੀ ਮੈਨੇਜਰ ਦੇ ਕੱਪੜਿਆਂ ’ਚ ਲੱਗੀ ਅੱਗ

diwali party shah rukh khan aishwarya rai archana sadanand fire
31 October, 2019 10:29:20 AM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਸਿਰਫ ਰੀਲ ਲਾਈਫ ’ਚ ਹੀ ਨਹੀਂ ਸਗੋਂ ਅਸਲ ਜ਼ਿੰਦਗੀ ’ਚ ਹੀ ਹੀਰੋ ਹਨ। ਦਰਅਸਲ, ਦੀਵਾਲੀ ਪਾਰਟੀ ਦੇ ਮੌਕੇ ’ਤੇ ਬੱਚਨ ਪਰਿਵਾਰ ਘਰ ਪਾਰਟੀ ਰੱਖੀ ਗਈ ਸੀ, ਇਸ ਪਾਰਟੀ ’ਚ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਪਾਰਟੀ ਦੌਰਾਨ ਇਕ ਅਜਿਹੀ ਘਟਨਾ ਵਾਪਰੀ ਕਿ ਸਭ ਹੈਰਾਨ ਰਹਿ ਗਏ।
Punjabi Bollywood Tadka
ਜੀ ਹਾਂ, ਇਸ ਪਾਟਰੀ ਦੌਰਾਨ ਐਸ਼ਵਰਿਆ ਰਾਏ ਬੱਚਨ ਦੀ ਮੈਨੇਜਰ ਅਰਚਨਾ ਸਦਾਨੰਦ ਦੇ ਲਹਿੰਗੇ ‘ਚ ਅੱਗ ਲੱਗ ਗਈ। ਜਿਸ ਨੂੰ ਦੇਖ ਸ਼ਾਹਰੁਖ ਮਦਦ ਲਈ ਅੱਗੇ ਆਏ ਅਤੇ ਉਨ੍ਹਾਂ ਨੇ ਅਰਚਨਾ ਦੇ ਲਹਿੰਗੇ ‘ਚ ਲੱਗੀ ਅੱਗ ਨੂੰ ਬੁਝਾਇਆ। ਇਸ ਦੌਰਾਨ ਸ਼ਾਹਰੁਖ ਖੁਦ ਵੀ ਜ਼ਖਮੀ ਹੋ ਗਏ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਅਰਚਨਾ ਆਪਣੀ ਬੇਟੀ ਨਾਲ ਸੀ।
Punjabi Bollywood Tadka
ਖਬਰ ਮੁਤਾਬਕ ਅਰਚਨਾ ਦੇ ਲਹਿੰਗੇ ’ਚ ਅੱਗ ਦੀਵੇ ਨਾਲ ਲੱਗੀ। ਇਸ ਹਾਦਸੇ ਤੋਂ ਬਾਅਦ ਐਸ਼ਵਰਿਆ ਰਾਏ ਦੀ ਮੈਨੇਜਰ ਨੂੰ ਨਾਨਾਵਟੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ’ਚ ਅਰਚਨਾ ਦਾ ਹੱਥ ਤੇ ਲੱਤ 15% ਤਕ ਸੜ੍ਹ ਗਿਆ ਹੈ।


Tags: Diwali PartyShah Rukh KhanAishwarya RaiArchana SadanandFire

About The Author

manju bala

manju bala is content editor at Punjab Kesari