ਮੁੰਬਈ— ਟੀ. ਵੀ. ਸੀਰੀਅਲ 'ਦੀਆ ਔਰ ਬਾਤੀ ਹਮ' ਦੀ ਸੰਧਿਆ ਯਾਨੀ ਕਿ ਅਭਿਨੇਤਰੀ ਦੀਪਿਕਾ ਸਿੰਘ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ। ਦੀਪਿਕਾ ਨੇ ਬੀਤੇ ਸ਼ਨੀਵਾਰ ਰਾਤ 9 ਵਜੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਦੀਪਿਕਾ ਸਿੰਘ ਦੇ ਪਤੀ ਡਾਇਰੈਕਟਰ ਰੋਹਿਤ ਰਾਜ ਗੋਇਲ ਨੇ ਦੱਸਿਆ ਹੈ ਕਿ ਦੋਵੇਂ ਮਾਂ ਅਤੇ ਬੇਟਾ ਠੀਕ-ਠਾਕ ਹੈ। ਸਾਡੇ ਨੰਨ੍ਹੇ ਮਹਿਮਾਨ ਦੇ ਆਉਣ ਨਾਲ ਘਰ 'ਚ ਸਾਰੇ ਕਾਫੀ ਖੁਸ਼ ਹਨ। ਦੀਪਿਕਾ ਅਜੇ ਆਰਾਮ ਕਰ ਰਹੀ ਹੈ। ਇਸ ਤੋਂ ਪਹਿਲਾਂ ਦੀਪਿਕਾ ਨੇ ਆਪਣੀ ਪ੍ਰੈਗਨੇਂਸੀ ਦੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
ਦੀਪਿਕਾ ਸੀਰੀਅਲ 'ਦੀਆ ਔਰ ਬਾਤੀ ਹਮ' ਨਾਲ ਕਾਫੀ ਮਸ਼ਹੂਰ ਹੋਈ ਸੀ। ਸਾਲ 2014 'ਚ ਉਸ ਨੇ ਆਪਣੇ ਨਵੇਂ ਸ਼ੋਅ ਦੇ ਡਾਇਰੈਕਟਰ ਰੋਹਿਤ ਰਾਜ ਗੋਇਲ ਨਾਲ ਵਿਆਹ ਕਰਵਾ ਲਿਆ ਸੀ। ਸ਼ੋਅ ਖਤਮ ਹੋਣ ਤੋਂ ਬਾਅਦ ਉਸ ਨੇ ਟੀ. ਵੀ. ਤੋਂ ਕੁਝ ਸਮੇਂ ਲਈ ਬ੍ਰੇਕ ਲੈ ਲਿਆ ਸੀ ਪਰ ਬਾਅਦ 'ਚ ਪਤਾ ਲੱਗਾ ਸੀ ਕਿ ਉਹ ਗਰਭਵਤੀ ਹੈ।