ਮੁੰਬਈ— ਟੀ. ਵੀ. ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਨੂੰ ਹਾਲ ਹੀ 'ਚ ਐਂਟਰਟੇਨਮੈਂਟ ਫੀਲਡ 'ਚ 'ਮੋਸਟ ਐਡਮਾਇਰ ਲੀਡਰ' ਦਾ ਖਿਤਾਬ ਮਿਲਿਆ ਹੈ। ਦਿਵਿਆਂਕਾ ਨੂੰ ਇਹ ਖਿਤਾਬ ਹੇਰਾਲਡ ਗਲੋਬਲ ਵੱਲੋਂ ਦਿੱਤਾ ਗਿਆ ਹੈ। ਮੋਸਟ ਐਡਮਾਇਰ ਲੀਡਰ ਦਾ ਖਿਤਾਬ ਜਿੱਤਣ ਤੋਂ ਬਾਅਦ ਦਿਵਿਆਂਕਾ ਨੇ ਆਪਣੀ ਤਸਵੀਰ ਨੂੰ ਇੰਸਟਾਗਰਾਮ 'ਤੇ ਪੋਸਟ ਕਰਦੇ ਹੋਏ ਲਿਖਿਆ ਹੈ, ''ਜਦੋਂ ਤੁਹਾਨੂੰ ਐਂਟਰਟੇਨਮੈਂਟ ਦੇ ਫੀਲਡ 'ਚ 'ਮੋਸਟ ਐਡਮਾਇਰ ਲੀਡਰ' ਦੇ ਖਿਤਾਬ ਦੇ ਨਾਲ ਨਵਾਜ਼ਿਆ ਜਾਦਾ ਹੈ।''
ਜਾਣਕਾਰੀ ਮੁਤਾਬਕ ਦਿਵਿਆਂਕਾ ਦੇ ਨਾਲ 'ਨੱਚ ਬਲੀਏ 8' ਦੇ ਜੱਜ ਰਹਿ ਚੁੱਕੇ ਟੇਰੇਂਸ ਲੁਈਸ ਨੂੰ ਵੀ ਇਸੇ ਖਿਤਾਬ ਨਾਲ ਨਵਾਜ਼ਿਆ ਗਿਆ ਹੈ। ਦਿਵਿਆਂਕਾ ਨੇ ਟੇਰੇਂਸ ਦੇ ਨਾਲ ਵੀ ਇੰਸਟਾਗਰਾਮ 'ਤੇ ਤਸਵੀਰ ਸ਼ੇਅਰ ਕੀਤੀ ਹੈ। ਛੋਟੇ ਪਰਦੇ 'ਤੇ ਤ੍ਰਿਪਾਠੀ ਨੂੰ ਪਾਪੁਲਰ ਸੀਰੀਅਲ 'ਯੇ ਹੈਂ ਮੁਹੱਬਤੇਂ' ਰਾਹੀਂ ਪਛਾਣ ਮਿਲੀ ਸੀ। ਦਿਵਿਆਂਕਾ ਇਸ ਸੀਰੀਅਲ ਚ ਇਸ਼ੀ ਮਾਂ ਉਰਫ ਇਸ਼ੀਤਾ ਦਾ ਕਿਰਦਾਰ ਨਿਭਾਅ ਰਹੀ ਹੈ ਅਤੇ ਉਨ੍ਹਾਂ ਦੇ ਇਸ ਕਿਰਦਾਰ ਨੂੰ ਪ੍ਰਸ਼ੰਸਕ ਨੇ ਬੇਹੱਦ ਹੀ ਪਸੰਦ ਕੀਤਾ ਹੈ।