ਜਲੰਧਰ (ਬਿਊਰੋ)— 3 ਨਵੰਬਰ ਨੂੰ ਰਿਲੀਜ਼ ਹੋਇਆ ਪੰਜਾਬੀ ਗਾਇਕ-ਗੀਤਕਾਰ ਪ੍ਰੀਤ ਪੰਡੇਰ ਦਾ 'ਡੀਜੇ ਤੇ ਭੰਗੜਾ' ਗੀਤ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਨੂੰ ਯੂਟਿਊਬ 'ਤੇ ਹੁਣ ਤਕ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਦੱਸਣਯੋਗ ਹੈ ਕਿ 'ਡੀਜੇ ਤੇ ਭੰਗੜਾ' ਗੀਤ ਨੂੰ ਗਾਉਣ ਦੇ ਨਾਲ-ਨਾਲ ਕਲਮਬੱਧ ਵੀ ਪ੍ਰੀਤ ਪੰਡੇਰ ਨੇ ਕੀਤਾ ਹੈ।
ਗੀਤ ਨੂੰ ਸੰਗੀਤ ਹਰਜ ਨਾਗਰਾ ਨੇ ਦਿੱਤਾ ਹੈ, ਜਦਕਿ ਇਸ ਦੀ ਵੀਡੀਓ ਰੁਪੀ ਬੈਂਸ ਵਲੋਂ ਬਣਾਈ ਗਈ ਹੈ। ਦੱਸਣਯੋਗ ਹੈ ਕਿ ਗੀਤ 'ਚ ਪ੍ਰੀਤ ਪੰਡੇਰ ਦੇ ਨਾਲ-ਨਾਲ ਹਰਜ ਨਾਗਰਾ ਖੁਦ ਵੀ ਫੀਚਰ ਕਰ ਰਹੇ ਹਨ। 'ਡੀਜੇ ਤੇ ਭੰਗੜਾ' ਗੀਤ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਵੀਡੀਓ ਦੀ ਆਡੀਓ ਦੇ ਨਾਲ-ਨਾਲ ਇਸ ਦੀ ਵੀਡੀਓ ਵੀ ਕਾਫੀ ਖੂਬਸੂਰਤ ਹੈ।