FacebookTwitterg+Mail

ਫਿਰੋਜ਼ ਖਾਨ ਦੇ ਗੀਤ 'ਡੀ ਜੇ 'ਤੇ ਨੱਚ ਕੇ' ਨੂੰ ਯੂਟਿਊਬ 'ਤੇ ਮਿਲ ਰਿਹਾ ਹੈ ਭਰਵਾਂ ਹੁੰਗਾਰਾ

dj utte nach k
01 February, 2019 02:22:32 PM

ਜਲੰਧਰ(ਬਿਊਰੋ) - ਸਿੰਗਲ ਟਰੈਕ 'ਫੇਰ ਪਤਾ ਲੱਗੂ', 'ਗੱਡੀ 'ਤੇ ਨੱਚੀ', 'ਤੇਰੀ ਸਹੁੰ', 'ਫਸਲੀ ਬਟੇਰੇ', 'ਨੀਲੇ ਨੈਣ', 'ਪਾਣੀ ਦੀਆਂ ਛੱਲਾਂ' ਤੋਂ ਇਲਾਵਾ ਹੋਰ ਆਪਣੇ ਹਿੱਟ ਸਿੰਗਲ ਟਰੈਕਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਫਿਰੋਜ਼ ਖਾਨ ਦੇ ਨਵੇਂ ਸਿੰਗਲ ਟਰੈਕ 'ਡੀ ਜੇ 'ਤੇ ਨੱਚ ਕੇ' ਦੇ ਵੀਡੀਓ ਨੂੰ ਯੂਟਿਊਬ 'ਤੇ ਦਰਸ਼ਕਾਂ ਵਲੋਂ ਰੱਜਵਾਂ ਪਿਆਰ ਮਿਲ ਰਿਹਾ ਹੈ।


ਜਾਣਕਾਰੀ ਦਿੰਦਿਆਂ ਬਲਜੀਤ ਗੰਡਮ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਕੰਪਨੀ ਟੀ. ਸੀਰੀਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਬੀਟ ਮਨਿਸਟਰ ਵਲੋਂ ਤਿਆਰ ਕੀਤਾ ਗਿਆ ਹੈ ਤੇ ਇਸ ਗੀਤ ਨੂੰ ਕਲਮਬੱਧ ਭਜਨ ਥਿੰਦ ਨੇ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਸਿਮਰਜੀਤ ਸਿੰਘ ਹੁੰਦਲ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਚੱਲ ਰਿਹਾ ਹੈ।


Tags: DJ Utte Nach K Feroz Khan Beat Minister Bhajan Thind Simranjit Singh Hundal

Edited By

Sunita

Sunita is News Editor at Jagbani.