FacebookTwitterg+Mail

'ਜੇ. ਬੀ. ਰਿਕਾਰਡਸ' ਦੇ ਗੀਤ 'ਡੀ. ਜੇ. ਵਾਲਿਆ' ਨੇ ਯੂਟਿਊਬ 'ਤੇ ਪਾਈਆਂ ਧੁੰਮਾਂ

dj waleya ravinder bhinder jb records
04 February, 2019 03:19:04 PM

ਜਲੰਧਰ (ਬਿਊਰੋ)— ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਇਸ ਨੂੰ ਧਿਆਨ 'ਚ ਰੱਖਦਿਆਂ ਪੰਜਾਬੀ ਗਾਇਕ ਵੀ ਬੀਟ ਸੌਂਗ ਰਿਲੀਜ਼ ਕਰ ਰਹੇ ਹਨ। ਹਾਲ ਹੀ 'ਚ 'ਜੇ. ਬੀ. ਰਿਕਾਰਡਸ' ਦੇ ਬੈਨਰ ਹੇਠ ਪੰਜਾਬੀ ਗਾਇਕ ਰਵਿੰਦਰ ਭਿੰਦਰ ਦਾ ਇਕ ਗੀਤ ਰਿਲੀਜ਼ ਹੋਇਆ ਹੈ, ਜਿਹੜਾ ਵਿਆਹਾਂ ਦੇ ਸੀਜ਼ਨ 'ਤੇ ਖੂਬ ਢੁਕਦਾ ਹੈ। ਰਵਿੰਦਰ ਭਿੰਦਰ ਦੇ ਇਸ ਗੀਤ ਦਾ ਨਾਂ ਹੈ 'ਡੀ. ਜੇ. ਵਾਲਿਆ'। ਗੀਤ ਦਾ ਸਿਰਫ ਨਾਂ ਹੀ 'ਡੀ. ਜੇ. ਵਾਲਿਆ' ਨਹੀਂ ਹੈ, ਸਗੋਂ ਇਹ ਗੀਤ ਵਾਕਈ ਡੀਜਿਆਂ 'ਤੇ ਵੱਜਣ ਵਾਲਾ ਹੈ।

ਰਵਿੰਦਰ ਭਿੰਦਰ ਨੇ ਇਸ ਗੀਤ ਨੂੰ ਖੂਬਸੂਰਤੀ ਨਾਲ ਨਿਭਾਇਆ ਹੈ। ਗੀਤ ਦੇ ਬੋਲ ਜਤਿੰਦਰ ਰੁਕਣਪੁਰੀ ਵਲੋਂ ਲਿਖੇ ਗਏ ਹਨ ਤੇ ਇਸ ਨੂੰ ਸੰਗੀਤ ਸ਼ੇਰ ਆਜ਼ਾਦ ਨੇ ਦਿੱਤਾ ਹੈ। ਗੀਤ ਦੀ ਵੀਡੀਓ ਮੀਤ ਗਿੱਲ ਨੇ ਬਣਾਈ ਹੈ, ਜਿਸ ਨੂੰ ਯੂਟਿਊਬ 'ਤੇ 2 ਲੱਖ 31 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ 'ਚ ਰਵਿੰਦਰ ਭਿੰਦਰ ਤੋਂ ਇਲਾਵਾ ਮੀਨਾਕਸ਼ੀ ਲੋਹੀਆ, ਸੱਤਾ ਢਿੱਲੋਂ ਤੇ ਧੰਨਾ ਅਮਲੀ ਵੀ ਨਜ਼ਰ ਆ ਰਹੇ ਹਨ।


Tags: Dj Waleya Ravinder Bhinder JB Records Sher Azad

Edited By

Rahul Singh

Rahul Singh is News Editor at Jagbani.