FacebookTwitterg+Mail

ਅੱਜ ਸ਼ਾਮ 7 ਵਜੇ ਰਿਲੀਜ਼ ਹੋਵੇਗਾ 'ਦੋ ਦੂਣੀ 5' ਦਾ ਟਰੇਲਰ

do dooni 5
17 December, 2018 03:13:51 PM

ਜਲੰਧਰ (ਬਿਊਰੋ)— ਬਾਦਸ਼ਾਹ ਦੇ ਪ੍ਰੋਡਕਸ਼ਨ ਹਾਊਸ ਅਪਰਾ ਫਿਲਮਜ਼ ਦੇ ਬੈਨਰ ਹੇਠ ਬਣਨ ਜਾ ਰਹੀ ਪਹਿਲੀ ਫਿਲਮ 'ਦੋ ਦੂਣੀ 5' ਦਾ ਟੀਜ਼ਰ ਇਨ੍ਹੀਂ ਦਿਨੀਂ ਚਰਚਾ 'ਚ ਹੈ। ਟੀਜ਼ਰ 'ਚ ਅੰਮ੍ਰਿਤ ਮਾਨ ਤੇ ਕਰਮਜੀਤ ਅਨਮੋਲ ਨਜ਼ਰ ਆ ਰਹੇ ਹਨ, ਜੋ ਐਜੂਕੇਸ਼ਨ ਸਿਸਟਮ ਤੇ ਬੇਰੁਜ਼ਗਾਰੀ 'ਤੇ ਟਿੱਪਣੀ ਕਰ ਰਹੇ ਹਨ। ਫਿਲਮ 'ਦੋ ਦੂਣੀ 5' 11 ਜਨਵਰੀ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਟਰੇਲਰ 17 ਦਸੰਬਰ ਯਾਨੀ ਕਿ ਅੱਜ ਸ਼ਾਮ 7 ਵਜੇ ਰਿਲੀਜ਼ ਹੋਣ ਜਾ ਰਿਹਾ ਹੈ।

ਫਿਲਮ 'ਚ ਅੰਮ੍ਰਿਤ ਮਾਨ ਤੇ ਕਰਮਜੀਤ ਅਨਮੋਲ ਤੋਂ ਇਲਾਵਾ ਇਸ਼ਾ ਰਿਖੀ, ਰਾਣਾ ਰਣਬੀਰ, ਸਰਦਾਰ ਸੋਹੀ, ਹਾਰਬੀ ਸੰਘਾ, ਨਿਰਮਲ ਰਿਸ਼ੀ, ਰੁਪਿੰਦਰ ਰੁਪੀ, ਮਲਕੀਤ ਰੌਣੀ, ਪ੍ਰੀਤੀ ਸਾਹਨੀ ਤੇ ਨਿਸ਼ਾ ਬਾਨੋ ਅਹਿਮ ਭੂਮਿਕਾ 'ਚ ਹਨ। ਫਿਲਮ ਨੂੰ ਬਾਦਸ਼ਾਹ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦੀ ਕਹਾਣੀ, ਡਾਇਲਾਗਸ ਤੇ ਸਕ੍ਰੀਨਪਲੇਅ ਜੀਵਾ ਨੇ ਲਿਖਿਆ ਹੈ, ਜਦਕਿ ਇਸ ਨੂੰ ਡਾਇਰੈਕਟ ਹੈਰੀ ਭੱਟੀ ਨੇ ਕੀਤਾ ਹੈ।


Tags: Do Dooni 5 Amrit Maan Isha Rikhi Badshah Karamjit Anmol

Edited By

Rahul Singh

Rahul Singh is News Editor at Jagbani.