FacebookTwitterg+Mail

'ਦੋ ਦੂਣੀ ਪੰਜ' ਦੇ ਟਰੇਲਰ ਨੂੰ ਹਰ ਪਾਸੇ ਮਿਲ ਰਿਹਾ ਹੈ ਭਰਵਾਂ ਹੁੰਗਾਰਾ

do dooni panj
20 December, 2018 09:25:34 AM

ਜਲੰਧਰ (ਬਿਊਰੋ) : ਸਾਲ 2019 ਦੀ ਪਹਿਲੀ ਪੰਜਾਬੀ ਫਿਲਮ 'ਦੋ ਦੂਣੀ ਪੰਜ' ਜੋ 11 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ, ਮਨੋਰੰਜਨ ਵੀ ਕਰੇਗੀ ਤੇ ਸੰਦੇਸ਼ ਵੀ ਦੇਵੇਗੀ। ਮਸ਼ਹੂਰ ਰੈਪਰ-ਗਾਇਕ ਬਾਦਸ਼ਾਹ ਨੇ ਕਹਾਣੀਕਾਰ ਅਤੇ ਨਿਰਦੇਸ਼ਕ ਦੀ ਦੂਰਦਰਸ਼ਤਾ 'ਤੇ ਭਰੋਸਾ ਕਰਦੇ ਹੋਏ ਆਪਣੇ ਪ੍ਰੋਡਕਸ਼ਨ ਹਾਊਸ 'ਅਪਰਾ ਫਿਲਮਜ਼' ਤਹਿਤ ਇਸ ਦਾ ਨਿਰਮਾਣ ਕੀਤਾ ਹੈ। ਫਿਲਮ ਦਾ ਟਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੇ ਹਰ ਪਾਸੇ ਚਰਚਾ ਛੇੜ ਦਿੱਤੀ ਹੈ।

'ਦੋ ਦੂਣੀ ਪੰਜ' ਫਿਲਮ ਦਾ ਟੀਜ਼ਰ ਪਿਛਲੇ ਹਫਤੇ ਰਿਲੀਜ਼ ਕੀਤਾ ਗਿਆ ਸੀ ਅਤੇ ਹੁਣ ਜਦੋਂ ਟਰੇਲਰ 'ਵ੍ਹਾਈਟ ਹਿੱਲ ਮਿਊਜ਼ਿਕ' ਦੇ ਯੂਟਿਊਬ ਚੈਨਲ 'ਤੇ ਜਾਰੀ ਕੀਤਾ ਗਿਆ ਹੈ। ਟਰੇਲਰ ਰਿਲੀਜ਼ ਹੁੰਦੇ ਹੀ ਟਰੈਡਿੰਗ 'ਚ ਛਾਇਆ ਹੋਇਆ ਹੈ। ਫਿਲਮ 'ਚ ਅੰਮ੍ਰਿਤ ਮਾਨ ਅਤੇ ਈਸ਼ਾ ਰਿਖੀ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਰਾਣਾ ਰਣਬੀਰ, ਕਰਮਜੀਤ ਅਨਮੋਲ, ਸਰਦਾਰ ਸੋਹੀ, ਹਾਰਬੀ ਸੰਘਾ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਮਲਕੀਤ ਰੌਣੀ, ਤਰਸੇਮ ਪੌਲ, ਗੁਰਿੰਦਰ ਮਕਨਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਸੰਜੂ ਸੋਲੰਕੀ, ਨਵਦੀਪ ਕਲੇਰ, ਜੱਗੀ ਧੂਰੀ, ਸੁਖੀ ਪਾਤਰਾਂ, ਹਰਜ ਨਾਗਰਾ ਵੀ ਨਜ਼ਰ ਆਉਣਗੇ। ਫਿਲਮ ਦੀ ਕਹਾਣੀ, ਪਟਕਥਾ ਅਤੇ ਸੰਵਾਦ ਜੀਵਾ ਨੇ ਲਿਖੇ ਹਨ।

   'ਦੋ ਦੂਣੀ ਪੰਜ' ਪੰਜਾਬੀ ਫਿਲਮ ਟਰੇਲਰ


ਪ੍ਰੋਜੈਕਟ ਦੇ ਨਿਰਮਾਤਾ ਬਾਦਸ਼ਾਹ ਨੇ ਕਿਹਾ, 'ਇਹ ਫਿਲਮ ਅੱਜ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੀ ਹੈ। ਮੈਂ ਇਕ ਅਜਿਹੇ ਵਿਸ਼ੇ 'ਤੇ ਪੈਸੇ ਲਾਉਣਾ ਚਾਹੁੰਦਾ ਸੀ, ਜਿਸ 'ਤੇ ਅੱਜ ਤੱਕ ਕਿਸੇ ਨੇ ਕੰਮ ਨਾ ਕੀਤਾ ਹੋਵੇ। 'ਅਪਰਾ ਫਿਲਮਜ਼' ਦੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਅਸੀਂ ਅਜਿਹੀਆਂ ਫਿਲਮਾਂ ਬਣਾਈਏ, ਜੋ ਮਨੋਰੰਜਨ ਅਤੇ ਜਾਗਰੂਕਤਾ ਦਾ ਮਿਸ਼ਰਣ ਹੋਣ।' ਫਿਲਮ ਦੇ ਹੀਰੋ ਅੰਮ੍ਰਿਤ ਮਾਨ ਨੇ ਕਿਹਾ, 'ਦੋ ਦੂਣੀ ਪੰਜ ਅਜਿਹੀ ਫਿਲਮ ਹੈ, ਜਿੱਥੇ ਮੈਨੂੰ ਬਹੁਤ ਅਨੁਭਵੀ, ਪ੍ਰਤਿਭਾਵਾਨ ਅਤੇ ਨਿਮਰ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਹੈਰੀ ਭੱਟੀ ਅਤੇ ਫਿਲਮ ਦੇ ਕਈ ਅਦਾਕਾਰਾਂ ਨਾਲ ਆਪਣੀ ਪਿਛਲੀ ਫਿਲਮ 'ਚ ਵੀ ਕੰਮ ਕੀਤਾ ਪਰ ਇਹ ਫਿਲਮ ਆਪਣੇ ਆਪ 'ਚ ਅੱਖਾਂ ਖੋਲ੍ਹਣ ਵਾਲਾ ਅਨੁਭਵ ਰਿਹਾ। ਪਹਿਲੀ ਵਾਰ ਬਾਦਸ਼ਾਹ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਫਿਲਮਾਂ ਬਣਾਉਣ ਦਾ ਉਨ੍ਹਾਂ ਦਾ ਦ੍ਰਿਸ਼ਟੀਕੋਣ ਸ਼ਲਾਘਾਯੋਗ ਹੈ।'

PunjabKesari,ਦੋ ਦੂਣੀ ਪੰਜ ਮੂਵੀ ਫੋਟੋ ਐਚਡੀ ਇਮੇਜ਼ ਡਾਊਨਲੋਡ,do dooni panj movie photo hd image download


Tags: Do Dooni Panj Do Dooni Panj Official Trailer Amrit Maan Isha Rikhi Badshah ਦੋ ਦੂਣੀ ਪੰਜ ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.