FacebookTwitterg+Mail

ਮਿਲੋ 'ਦੋ ਦੂਣੀ ਪੰਜ' ਫਿਲਮ ਦੇ ਕਿਰਦਾਰਾਂ ਨਾਲ

do dooni panj movie characters
07 January, 2019 03:37:49 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਦੋ ਦੂਣੀ ਪੰਜ' ਆਪਣੇ ਟਰੇਲਰ ਤੇ ਗੀਤਾਂ ਕਰਕੇ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਵੱਖਰੇ ਵਿਸ਼ੇ 'ਤੇ ਆਧਾਰਿਤ 'ਦੋ ਦੂਣੀ ਪੰਜ' ਫਿਲਮ 'ਚ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਿਨ੍ਹਾਂ ਦਾ ਫਿਲਮ 'ਚ ਸਾਥ ਦਿੱਤਾ ਹੈ ਕਰਮਜੀਤ ਅਨਮੋਲ, ਸਰਦਾਰ ਸੋਹੀ, ਰਾਣਾ ਰਣਬੀਰ, ਨਿਸ਼ਾ ਬਾਨੋ, ਹਾਰਬੀ ਸੰਘਾ, ਮਲਕੀਤ ਰੌਣੀ, ਨਿਰਮਲ ਰਿਸ਼ੀ ਤੇ ਪ੍ਰੀਤੋ ਸਾਹਨੀ ਨੇ।

ਦੱਸਣਯੋਗ ਹੈ ਕਿ ਫਿਲਮ ਬਾਦਸ਼ਾਹ ਨੇ ਪ੍ਰੋਡਿਊਸ ਕੀਤੀ ਹੈ ਤੇ ਉਨ੍ਹਾਂ ਦੇ ਹੀ ਪ੍ਰੋਡਕਸ਼ਨ ਹਾਊਸ ਅਪਰਾ ਫਿਲਮਜ਼ ਦੇ ਬੈਨਰ ਹੇਠ 'ਦੋ ਦੂਣੀ ਪੰਜ' ਫਿਲਮ ਬਣੀ ਹੈ। ਇਸ ਫਿਲਮ ਦੀ ਕਹਾਣੀ ਜੀਵਾ ਨੇ ਲਿਖੀ ਹੈ ਤੇ ਡਾਇਰੈਕਟ ਹੈਰੀ ਭੱਟੀ ਨੇ ਕੀਤਾ ਹੈ। ਬਾਦਸ਼ਾਹ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦੇ ਕਿਰਦਾਰਾਂ ਨਾਲ ਫੈਨਜ਼ ਨੂੰ ਰੂ-ਬ-ਰੂ ਕਰਵਾਇਆ ਹੈ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਕਿ ਸਾਡੇ ਪੰਜਾਬੀ ਸਿਤਾਰੇ 'ਦੋ ਦੂਣੀ ਪੰਜ' ਫਿਲਮ 'ਚ ਕਿਹੜੀ ਭੂਮਿਕਾ ਨਿਭਾਅ ਰਹੇ ਹਨ—

ਅੰਮ੍ਰਿਤ ਮਾਨ— ਜੱਗਾ

PunjabKesari

ਕਰਮਜੀਤ ਅਨਮੋਲ— ਕਾਲਾ

PunjabKesari

ਈਸ਼ਾ ਰਿਖੀ— ਨੀਰੂ

PunjabKesari

ਸਰਦਾਰ ਸੋਹੀ— ਅਜਮੇਰ ਸਿੰਘ

PunjabKesari

ਰਾਣਾ ਰਣਬੀਰ— ਜੱਜ

PunjabKesari

ਨਿਸ਼ਾ ਬਾਨੋ— ਭਾਬੀ

PunjabKesari

ਹਾਰਬੀ ਸੰਘਾ— ਨਿਹਾਊ ਸਿੰਘ

PunjabKesari

ਮਲਕੀਤ ਰੌਣੀ— ਗੁਰਮੀਤ ਸਿੰਘ

PunjabKesari

ਨਿਰਮਲ ਰਿਸ਼ੀ— ਦਾਦੀ

PunjabKesari

ਪ੍ਰੀਤੀ ਸਾਹਨੋ— ਸੁਮਨ ਸਰਫਰੋਸ਼

PunjabKesari


Tags: Do Dooni Panj Amrit Maan Isha Rikhi Badshah

Edited By

Rahul Singh

Rahul Singh is News Editor at Jagbani.