ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਬਾਲੀਵੁੱਡ ਸਿਤਾਰੇ ਵੱਧ ਚੜ੍ਹ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਪੀ.ਐੱਮ. ਕੇਅਰਸ ਫੰਡ ਵਿਚ ਸਹਾਇਤਾ ਰਾਸ਼ੀ ਦੇਣ ਤੋਂ ਬਾਅਦ ਵੀ ਸਿਤਾਰੇ ਆਪਣੇ ਪੱਧਰ ’ਤੇ ਵੱਖ-ਵੱਖ ਤਰ੍ਹਾਂ ਨਾਲ ਸਹਾਇਤਾ ਨੂੰ ਅੱਗੇ ਆ ਰਹੇ ਹਨ। ਹਾਲ ਹੀ ਵਿਚ ਆਲੀਆ ਭੱਟ ਨੇ ਕੋਰੋਨਾ ਵਾਰੀਅਰਜ਼ ਨੂੰ ਆਪਣੀ ਵੱਲੋਂ ਇਕ ਖਾਸ ਸਰਪ੍ਰਾਈਜ਼ ਭੇਜਿਆ, ਜਿਸ ਦੇ ਲਈ ਉਨ੍ਹਾਂ ਦੀ ਤਾਰੀਫ ਹੋ ਰਹੀ ਹੈ। ਮੁੰਬਈ ਦੇ ਕੇ.ਈ.ਐੱਮ. ਹਸਪਤਾਲ ਵਿਚ ਕੰਮ ਕਰਨ ਵਾਲੇ ਡਾਕਟਰ ਸ਼੍ਰੀਪਦ ਗੰਗਾਪੁਰਕਰ ਨੇ ਇਕ ਤਸਵੀਰ ਸਾਂਝਾ ਕੀਤੀ ਹੈ, ਜਿਸ ਵਿਚ ਇਕ ਚਾਕਲੇਟ ਬਾਰ, ਸਵੀਟ ਬਨ, ਡ੍ਰਿੰਕ ਦੇ ਨਾਲ ਕੁੱਝ ਸਨੈਕਸ ਵੀ ਨਜ਼ਰ ਆ ਰਹੇ ਹਨ। ਇਸ ਬਾਕਸ ਵਿਚ ਇਕ ਪੇਪਰ ’ਤੇ ਨੋਟ ਵੀ ਹੈ, ਜਿਸ ’ਤੇ ਲਿਖਿਆ,‘‘ਥੈਂਕਿਊ ਤੁਸੀਂ ਜੋ ਕੁੱਝ ਵੀ ਕਰ ਰਹੇ ਹੋ ਲੋਕਾਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਲਈ। ਤੁਸੀਂ ਅਸਲੀ ਹੀਰੋ ਹੋ।’’
ਡਾਕਟਰ ਸ਼੍ਰੀਪਦ ਗੰਗਾਪੁਰਕਰ ਨੇ ਆਲੀਆ ਭੱਟ ਦੀ ਇਸ ਪਹਿਲ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਲਿਖਿਆ,‘‘ਧੰਨਵਾਦ ਆਲੀਆ ਭੱਟ ਇਸ ਸਵੀਟ ਸਰਪ੍ਰਾਈਜ਼ ਦੇ ਲਈ। ਕੋਰੋਨਾ ਵਾਇਰਸ ਮਹਾਮਾਰੀ ਦੇ ਖਤਰਨਾਕ ਸਮੇਂ ਵਿਚਕਾਰ ਤੁਹਾਡਾ ਇਹ ਗਿਫਟ ਬੇਹੱਦ ਖਾਸ ਹੈ।’’
ਇਕ ਯੂਜ਼ਰ ਨੂੰ ਜਵਾਬ ਦਿੰਦੇ ਹੋਏ ਡਾਕਟਰ ਸ਼੍ਰੀਪਦ ਗੰਗਾਪੁਰਕਰ ਨੇ ਵੀ ਇਹ ਵੀ ਦੱਸਿਆ ਹੈ ਕਿ ਆਲੀਆ ਭੱਟ ਨੇ ਇਹ ਬਾਕਸ ਮੁੰਬਈ ਦੇ ਸਾਰੇ ਡਾਕਟਰਾਂ ਨੂੰ ਭੇਜਿਆ ਹੈ। ਉਨ੍ਹਾਂ ਨੂੰ ਟਵੀਟ ਕਰਦੇ ਹੋਏ ਲਿਖਿਆ ਹੈ, ‘‘ਮੁੰਬਈ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਲਈ ਆਲੀਆ ਭੱਟ ਨੇ ਸਾਰੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਇਹ ਚਾਕਲੇਟਸ ਭੇਜੀਆਂ ਹਨ।’’ ਆਲੀਆ ਦੇ ਇਸ ਕੰਮ ਲਈ ਫੈਨਜ਼ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।
