FacebookTwitterg+Mail

#MeToo: ਖੁਲਾਸਾ ਕਰਦਿਆਂ ਡੌਲੀ ਬਿੰਦਰਾ ਨੇ ਰਾਧੇ ਮਾਂ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼

dolly bindra
29 October, 2018 02:16:20 PM

ਮੁੰਬਈ (ਬਿਊਰੋ)— ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਦੇ ਸਿਤਾਰੇ ਆਪਣੀ ਗੱਲ ਸਾਰਿਆਂ ਸਾਹਮਣੇ ਰੱਖਣ ਤੋਂ ਬਿਲਕੁੱਲ ਨਹੀਂ ਡਰਦੇ। ਇਸੇ ਦੇ ਚੱਲਦੇ ਹੁਣ ਬਾਲੀਵੁੱਡ ਤੇ ਟੀ. ਵੀ. ਅਭਿਨੇਤਰੀ ਡੌਲੀ ਬਿੰਦਰਾ ਨੇ ਵੀ ਇਕ ਟਵੀਟ ਰਾਹੀਂ ਆਪਣਾ ਦਰਦ ਜ਼ਾਹਿਰ ਕੀਤਾ ਹੈ। ਇਸ 'ਚ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਿੰਨ ਸਾਲ ਪਹਿਲਾਂ ਰਾਧੇ ਮਾਂ ਅਤੇ ਉਨ੍ਹਾਂ ਦੇ ਭਗਤਾਂ ਵਿਰੁੱਧ ਆਵਾਜ਼ ਚੁੱਕੀ ਸੀ ਪਰ ਕੁਝ ਨਹੀਂ ਹੋਇਆ। ਦਰਅਸਲ 2015 'ਚ ਡੌਲੀ ਬਿੰਦਰਾ ਨੇ ਦੋਸ਼ ਲਗਾਇਆ ਸੀ ਕਿ ਰਾਧੇ ਮਾਂ ਨੇ ਉਨ੍ਹਾਂ ਤੋਂ ਕਿਸੇ ਅਜਨਬੀ ਨਾਲ ਸਰੀਰਕ ਸੰਬੰਧ ਬਣਾਉਣ ਲਈ ਕਿਹਾ ਸੀ। ਡੌਲੀ ਬਿੰਦਰਾ ਨੇ ਅੱਗੇ ਕਿਹਾ, ''ਧਿਆਨ ਦਿਓ। ਇਹ ਮੇਰਾ ਨਿੱਜੀ ਅਨੁਭਵ ਹੈ। ਹਰ ਕੋਈ ਉਸ ਮਹਿਲਾ ਦੇ ਵਿਸ਼ਵਾਸ 'ਤੇ ਸ਼ੱਕ ਕਰ ਰਿਹਾ ਹੈ, ਜੋ ਕਿ #ਮੀਟੂ ਰਾਹੀਂ ਆਪਣਾ ਡਰਾਉਣਾ ਅਨੁਭਵ ਲਿਖ ਰਹੀ ਹੈ।'' 
Punjabi Bollywood Tadka

ਡੌਲੀ ਨੇ ਅੱਗੇ ਲਿਖਿਆ, ''ਉਨ੍ਹਾਂ ਤੋਂ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਉਸ ਸਮੇਂ ਉਹ ਕਿਉਂ ਨਹੀਂ ਬੋਲੀ ਅਤੇ ਹੁਣ ਆਪਣੀ ਆਵਾਜ਼ ਕਿਉਂ ਉਠਾ ਰਹੀ ਹੈ। ਲੋਕ ਇਹ ਸਮਝਣ 'ਚ ਅਸਫਲ ਹੋ ਜਾਂਦੇ ਹਨ ਕਿ ਕਿਵੇਂ ਜਿਨਸੀ ਸ਼ੋਸ਼ਣ ਦੀ ਸ਼ਿਕਾਰ ਹੋਈ ਮਹਿਲਾ ਉਸ ਸਮੇਂ ਡਿਪ੍ਰੈਸ਼ਨ 'ਚ ਚਲੀ ਜਾਂਦੀ ਹੈ ਅਤੇ ਖਾਮੋਸ਼ ਹੋ ਜਾਂਦੀ ਹੈ। ਉਹ ਸੋਚਦੀਆਂ ਹਨ ਕਿ ਕਿਤੇ ਉਹ ਪ੍ਰਭਾਵਸ਼ਾਲੀ ਅਤੇ ਆਰਥਿਕ ਰੂਪ ਨਾਲ ਮਜ਼ਬੂਤ ਲੋਕਾਂ ਵਿਰੁੱਧ ਜਾ ਕੇ ਆਪਣਾ ਮਾਣ-ਸਨਮਾਨ ਨਾ ਖੋਹ ਦੇਣ। ਮੇਰੇ ਮਾਮਲੇ 'ਚ ਨਾ-ਸਿਰਫ ਮੈਂ ਭਗਵਾਨ ਮੰਨੀ ਜਾਣ ਵਾਲੀ ਮਹਿਲਾ ਵਿਰੁੱਧ ਬੋਲੀ ਬਲਕਿ ਐੱਫ. ਆਈ. ਆਰ. ਕਰਾਉਣ ਦੀ ਦਲੇਰੀ ਵੀ ਦਿਖਾਈ ਪਰ ਅੱਜ ਤੱਕ ਕੀ ਹੋਇਆ।'' ਇਸ ਮਾਮਲੇ 'ਚ ਮੈਂ ਸੀ. ਐੱਮ. ਅਤੇ ਪ੍ਰਧਾਨ ਮੰਤਰੀ ਨੂੰ ਵੀ ਲਿਖਿਆ। ਅੱਜ ਤੱਕ ਮੇਰੀ ਸ਼ਿਕਾਇਤ ਅਣਸੁਣੀ ਹੈ ਅਤੇ ਦੋਸ਼ੀ ਆਰਾਮ ਨਾਲ ਧਰਮ ਦੇ ਨਾਂ 'ਤੇ ਪੁਲਸ ਦੀ ਸੁਰੱਖਿਆ ਨਾਲ ਗੈਰ-ਕਾਨੂੰਨੀ ਕੰਮ ਕਰ ਰਹੇ ਹਨ। ਜੇਕਰ ਮੇਰੇ ਵਰਗੀ ਮਹਿਲਾ ਟੱਲੀ ਬਾਬਾ ਅਤੇ ਰਾਧੇ ਮਾਂ ਦੇ ਬੇਟੇ ਕੋਲੋਂ ਛੇੜਛਾੜ ਦਾ ਸ਼ਿਕਾਰ ਹੁੰਦੀ ਤਾਂ ਤੁਸੀਂ ਉਸ ਮਹਿਲਾ (ਰਾਧੇ ਮਾਂ) ਤੋਂ ਕੀ ਉਮੀਦ ਕਰੋਗੇ, ਜੋ ਘਟਨਾ ਦੇ ਸਮੇਂ ਤਾੜੀਆਂ ਵਜਾਉਂਦੀ ਰਹੀ ਸੀ।''

Punjabi Bollywood Tadka

ਜਾਣੋ ਪੂਰਾ ਮਾਮਲਾ
ਉਨ੍ਹਾਂ ਦਾ ਕਹਿਣਾ ਹੈ ਕਿ ਸਾਲ 2015 'ਚ ਰਾਧੇ ਮਾਂ ਅਤੇ ਉਨ੍ਹਾਂ ਦੇ ਭਗਤਾਂ ਨੇ ਉਨ੍ਹਾਂ ਨੂੰ ਚੰਡੀਗੜ੍ਹ ਸਥਿਤ ਪੰਜਾਬ ਪੁਲਸ ਦੇ ਇਕ ਆਲਾ ਅਧਿਕਾਰੀ ਦੇ ਰਿਹਾਇਸ਼ 'ਤੇ ਯੌਨ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਸੀ, ਜਿਸ ਦੇ ਵਿਰੁੱਧ ਉਨ੍ਹਾਂ ਨੇ ਤੁਰੰਤ ਆਵਾਜ਼ ਚੁੱਕੀ ਸੀ ਪਰ ਕੁਝ ਨਹੀਂ ਹੋਇਆ। ਦੋਸ਼ ਹੈ ਕਿ ਉਨ੍ਹਾਂ ਨਾਲ ਵਾਰਦਾਤ ਰਾਧੇ ਮਾਂ ਦੇ ਇਸ਼ਾਰੇ 'ਤੇ ਚੰਡੀਗੜ੍ਹ 'ਚ ਰਹਿਣ ਵਾਲੇ ਪੰਜਾਬ ਪੁਲਸ ਦੇ ਇਕ ਆਲਾ ਅਧਿਕਾਰੀ ਦੇ ਰਿਹਾਇਸ਼ 'ਤੇ ਕੀਤੀ ਗਈ ਸੀ, ਜਿਸ ਦੀ ਉਨ੍ਹਾਂ ਨੇ ਪੁਲਸ 'ਚ ਸ਼ਿਕਾਇਤ ਵੀ ਦਰਜ ਕਰਵਾਈ ਸੀ।


Tags: Dolly BindraRadhe MaaMeTooStatementSocial Media

Edited By

Chanda Verma

Chanda Verma is News Editor at Jagbani.