FacebookTwitterg+Mail

'ਕਿਰਦਾਰ-ਏ-ਸਰਦਾਰ' ਫਿਲਮ ਦੀ ਪ੍ਰਮੋਸ਼ਨ 'ਤੇ ਹੋਇਆ ਹੰਗਾਮਾ, ਡੌਲੀ ਬਿੰਦਰਾ ਨੇ ਪਾਇਆ ਭੜਥੂ

dolly bindra controversial video viral
17 September, 2017 02:53:25 PM

ਜਲੰਧਰ— ਵਿਵਾਦਾਂ 'ਚ ਰਹਿਣ ਵਾਲੀ ਡੌਲੀ ਬਿੰਦਰਾ ਕਿਸੇ ਪਛਾਣ ਦੀ ਮੁਥਾਜ ਨਹੀਂ ਹੈ। ਹਾਲ ਹੀ 'ਚ ਉਹ ਆਪਣੀ ਫਿਲਮ 'ਕਿਰਦਾਰ-ਏ-ਸਰਦਾਰ' ਦੀ ਪ੍ਰਮੋਸ਼ਨ ਦੌਰਾਨ ਗਰੇਟ ਖਲੀ ਦੀ ਅਕੈਡਮੀ 'ਚ ਪੁੱਜੀ, ਜਿਥੇ ਉਸ ਨਾਲ ਫਿਲਮ ਦੇ ਅਭਿਨੇਤਾ ਬਰਿੰਦਰ ਢਪਈ ਵੀਰੂ, ਡਾਇਰੈਕਟਰ ਜਤਿੰਦਰ ਸਿੰਘ ਜੀਤੂ ਤੇ ਫਿਲਮ ਦੇ ਕਰਤਾ-ਧਰਤਾ ਗੋਪੀ ਪਨੂੰ ਤੇ ਰਾਜ ਸਲੂਜਾ ਖਾਸ ਤੌਰ 'ਤੇ ਪਹੁੰਚੇ।
ਇਸ ਦੌਰਾਨ ਡੌਲੀ ਬਿੰਦਰਾ ਪਹਿਲਾਂ ਤਾਂ ਆਰਾਮ ਨਾਲ ਸਟੇਜ 'ਤੇ ਖੜ੍ਹੀ ਨਜ਼ਰ ਆਈ, ਫਿਰ ਅਚਾਨਕ ਪਾਕਿਸਤਾਨ ਦਾ ਨਾਅਰਾ ਲਗਾਉਣ ਵਾਲੇ ਇਕ ਸ਼ਖਸ 'ਤੇ ਭੜਕ ਉਠੀ। ਇਸ ਦੌਰਾਨ ਡੌਲੀ ਬਿੰਦਰਾ ਨੇ 'ਹਿੰਦੁਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਏ ਤੇ ਸਟੇਜ 'ਤੇ ਧੱਕਾ-ਮੁੱਕੀ ਵੀ ਕੀਤੀ। ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿਸ ਤਰ੍ਹਾਂ ਡੌਲੀ ਬਿੰਦਰਾ ਆਪਣੇ ਆਪੇ ਤੋਂ ਬਾਹਰ ਹੋ ਰਹੀ ਹੈ।

 

#Kirdar_E_Sardar #Dolly_Bindra G

Posted by Barinder Dhapai VEERU on Saturday, September 2, 2017

ਸ਼ਾਇਦ ਹੀ ਇੰਨੇ ਗੁੱਸੇ 'ਚ ਉਸ ਨੂੰ ਪਹਿਲਾਂ ਕਦੇ ਦੇਖਿਆ ਹੋਵੇਗਾ। ਉਂਝ ਇਹ ਪਹਿਲਾ ਮੌਕਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਡੌਲੀ ਬਿੰਦਰਾ ਪ੍ਰਮੋਸ਼ਨਲ ਇਵੈਂਟਸ 'ਤੇ ਵਿਵਾਦ ਖੜ੍ਹੇ ਕਰਦੀ ਨਜ਼ਰ ਆ ਚੁੱਕੀ ਹੈ।
ਦੱਸਣਯੋਗ ਹੈ ਕਿ 'ਕਿਰਦਾਰ-ਏ-ਸਰਦਾਰ' ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਨੂੰ ਕੋ-ਪ੍ਰੋਡਿਊਸ ਗੁਰਪ੍ਰੀਤ ਕੌਰ ਚੱਢਾ ਨੇ ਕੀਤਾ ਹੈ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ, ਜਿਸ 'ਚ ਬਲਬੀਰ ਕੌਰ ਦਾ ਵੀ ਖਾਸ ਯੋਗਦਾਨ ਰਿਹਾ ਹੈ। ਫਿਲਮ 'ਚ ਕੇ. ਐੱਸ. ਮੱਖਣ, ਨਵ ਬਾਜਵਾ, ਨੇਹਾ ਪਵਾਰ ਤੇ ਬਰਿੰਦਰ ਢਪਈ ਵੀਰੂ ਅਹਿਮ ਭੂਮਿਕਾ ਨਿਭਾਅ ਰਹੇ ਹਨ, ਜਿਹੜੀ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Dolly Bindra Kirdar-E-Sardar Barinder Dhapai Veeru KS Makhan Nav Bajwa Neha Pawar Great Khali