ਜਲੰਧਰ- ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ 'ਠੁਮਕੇ 'ਤੇ ਠੁਮਕਾ' ਜੋ 1 ਜਨਵਰੀ 2019 ਨੂੰ ਸ਼ਾਮ 8 ਵਜੇ ਤੋਂ 9 ਵਜੇ ਤੱਕ ਦਿਖਾਇਆ ਜਾਣਾ ਹੈ, ਦੀ ਸ਼ੂਟਿੰਗ ਹੋਈ। ਇਸ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰਾਂ ਨੇ ਹਾਜਰੀ ਲਗਵਾਈ। ਪੰਜਾਬੀ ਲੋਕ ਗਾਇਕ ਵਰਿਆਮ ਸਰੋਏ ਦਾ ਗੀਤ 'ਕੁੜੀ ਪੰਜਾਜਣ' ਸ਼ੂਟ ਕੀਤਾ ਗਿਆ, ਜੋ ਧੀਮਾਨ ਰਿਕਾਰਡਿੰਗ ਕੰਪਨੀ ਵੱਲੋਂ ਰਿਕਾਰਡ ਕੀਤਾ ਗਿਆ ਸੀ। ਇਸ ਦਾ ਮਿਊਜ਼ਿਕ ਅਵਤਾਰ ਧੀਮਾਨ ਵੱਲੋਂ ਦਿੱਤਾ ਗਿਆ ਹੈ ਅਤੇ ਵੀਡੀਓ ਨਿਰਦੇਸ਼ਨ ਐਸ.ਕੇ. ਲਾਗੂ ਅਤੇ ਪ੍ਰੋਡਿਊਸਰ ਮਨੋਹਰ ਧਾਰੀਵਾਲ ਨੇ ਕੀਤਾ ਹੈ। ਡਿਊਟ ਗੀਤ ਵਿੱਚ ਮੈਡਮ ਨੀਤੂ ਬਾਜਵਾ ਨੇ ਸਾਥ ਦਿੱਤਾ ਹੈ। ਵਰਿਆਮ ਸਰੋਏ ਨੇ ਦੱਸਿਆ ਕਿ ਇਹ ਗੀਤ ਮੇਰੇ ਵੱਲੋਂ ਖ਼ੁਦ ਕਲਮਬੰਦ ਕੀਤਾ ਗਿਆ ਹੈ, ਜੋ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲਾ ਹੈ।