FacebookTwitterg+Mail

ਕੰਠ ਕਲੇਰ ਦਾ ਨਵਾਂ ਸਿੰਗਲ ਟਰੈਕ ‘ਦੂਰੀਆਂ ਦਾ ਦਰਿਆ’ ਹੋਇਆ ਰਿਲੀਜ਼

dooriyan da dareya
03 October, 2019 11:32:26 AM

ਜਲੰਧਰ(ਬਿਊਰੋ)– ਅਨੇਕਾਂ ਸੁਪਰਹਿੱਟ ਸਿੰਗਲ ਟਰੈਕਾਂ ‘ਤੇਰੇ ਨਾਲ’, ‘ਨੈਣਾਂ ਦੀ ਗੱਲ’, ‘ਦੁੱਖ’, ‘ਪੁੱਤਾਂ ਨੂੰ ਪਿਉ ਦੀ ਬੜੀ ਲੋੜ ਹੁੰਦੀ ਏ’, ‘ਪਿਉ ਦੀ ਪੱਗ ਨੂੰ ਦਾਗ ਨਾ ਲਾਈਂ’ ਆਦਿ ਰਾਹੀਂ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਗਾਇਕ ਕੰਠ ਕਲੇਰ ਦਾ ਨਵਾਂ ਸਿੰਗਲ ਟਰੈਕ ‘ਦੂਰੀਆਂ ਦਾ ਦਰਿਆ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਟੀ-ਸੀਰੀਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ।

ਇਸ ਦਾ ਮਿਊਜ਼ਿਕ ਜੱਸੀ ਬ੍ਰਦਰਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਕੰਪੋਜ਼ਿੰਗ ਸੰਨੀ ਵਿਕ ਵੱਲੋਂ ਕੀਤੀ ਗਈ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਮਨ ਮਨਦੀਪ ਨੇ। ਇਸ ਦਾ ਵੀਡੀਓ ਜਿੰਦ ਧਨੋਆ ਵੱਲੋਂ ਸ਼ੂਟ ਕੀਤਾ ਗਿਆ ਹੈ। ਕੰਠ ਕਲੇਰ ਦੀ ਇਸ ਗੀਤ ਗੀਤ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Dooriyan da DareyaKanth KalerJass BrosNew SongPunjabi Singer

About The Author

manju bala

manju bala is content editor at Punjab Kesari