FacebookTwitterg+Mail

ਹਾਲੀਵੁੱਡ ਹਿੱਟ ਫਿਲਮਾਂ ਦੇਣ ਵਾਲੀ ਅਦਾਕਾਰਾ ਡੋਰਿਸ ਡੇ ਦਾ ਦਿਹਾਂਤ

doris day  legendary singer and actress  dies at 97
14 May, 2019 12:33:25 PM

ਲਾਂਸ ਏਜਲਸ (ਬਿਊਰੋ) : ਮਸ਼ਹੂਰ ਅਦਾਕਾਰਾ ਤੇ ਗਾਇਕਾ ਡੋਰਿਸ ਡੇ ਦਾ ਸੋਮਵਾਰ ਨੂੰ 97 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। 'ਡੋਰਿਸ ਡੇ ਅਨੀਮਲ ਫਾਊਂਡੇਸ਼ਨ' ਦੀ  ਆਧਿਕਾਰਿਕ ਵੈੱਬਸਾਈਟ 'ਤੇ ਜ਼ਾਰੀ ਬਿਆਨ ਮੁਤਾਬਕ, ਉਸ ਨੇ ਕੈਲਫੋਰੀਆ 'ਚ ਆਪਣੇ ਕਾਰਮਲ ਵੇਲੀ ਸਥਿਤ ਘਰ 'ਚ ਸੋਮਵਾਰ ਆਖਰੀ ਸਾਹ ਲਿਆ। ਸਾਲ 1950 ਦੇ ਦਹਾਕੇ 'ਚ ਹਾਲੀਵੁੱਡ 'ਤੇ ਰਾਜ ਕਰਨ ਵਾਲੀ ਡੋਰਿਸ ਡੇ ਨੇ 'ਪਿਲੋ ਟਾਕ', 'ਦੈਟ ਟਚ ਆਫ ਮਿੰਕ' ਤੇ 'ਦਿ ਮੈਨ ਹੂ ਨਿਊ ਟੂ ਮਚ' ਵਰਗੀਆਂ ਕਈ ਹਿੱਟ ਫਿਲਮਾਂ ਦਿੱਤੀਆਂ।
Punjabi Bollywood Tadka
ਦੱਸ ਦਈਏ ਕਿ ਅਦਾਕਾਰਾ ਨੇ ਤਿੰਨ ਅਪ੍ਰੈਲ ਨੂੰ ਹੀ ਆਪਣਾ 97ਵਾਂ ਜਨਮਦਿਨ ਮਨਾਇਆ ਸੀ। ਡੋਰਿਸ ਡੇ ਨੇ ਸਾਲ 1948 'ਚ ਫਿਲਮ 'ਰੋਮਾਂਸ ਆਨ ਦਿ ਹਾਈ ਸੀਜ਼' ਦੇ ਜ਼ਰੀਏ ਆਪਣੇ ਅਭਿਨੈ ਦੀ ਪਾਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਦੀ ਆਖਰੀ ਫਿਲਮ ਸਾਲ 1968 'ਚ ਆਈ 'ਵਿਥ ਸਿਕਸ ਯੂ ਗੇਟ ਐਗਰੋਲ' ਸੀ। ਹਾਲਾਂਕਿ ਇਸ ਤੋਂ ਬਾਅਦ ਉਸ ਨੇ ਟੀ. ਵੀ. 'ਤੇ ਕਾਪੀ ਕੰਮ ਕੀਤਾ।
Punjabi Bollywood Tadka
ਡੋਰਿਸ ਡੇ ਇਕ ਖੂਬਸੂਰਤ ਆਵਾਜ਼ ਵਾਲੀ ਗਾਇਕਾ ਤੇ ਅਦਾਕਾਰਾ ਦੇ ਰੂਪ 'ਚ ਜਾਣੀ ਜਾਂਦੀ ਸੀ। ਸਾਲ 1950 ਤੇ 1960 ਦੇ ਦਹਾਕੇ 'ਚ ਫਿਲਮਾਂ 'ਚ ਉਸ ਦੇ ਜ਼ਬਰਦਸਤ ਕੰਮ ਨੇ ਉਸ ਨੂੰ ਸਟਾਰ ਬਣਾ ਦਿੱਤਾ ਸੀ। 


Tags: Doris Daylegendary Singer And ActressDiesCarmel ValleyCaliforniaHollywood Celebrity

Edited By

Sunita

Sunita is News Editor at Jagbani.