FacebookTwitterg+Mail

'ਅਵੈਂਜਰਸ' ਸਟਾਰ ਰਾਬਰਟ ਨੇ ਇਸ ਫਿਲਮ ਲਈ ਲਏ ਸਨ 524 ਕਰੋੜ

downey jr paid rs 524 crore as salary for avengers infinity war
01 May, 2019 03:00:32 PM

ਨਵੀਂ ਦਿੱਲੀ (ਬਿਊਰੋ) — ਹਾਲੀਵੁੱਡ ਫਿਲਮ 'ਅਵੈਂਜਰਸ ਐਂਡਗੇਮ' ਨੇ ਭਾਰਤੀ ਬਾਕਸ ਆਫਿਸ 'ਤੇ ਕਮਾਈ ਦੇ ਨਵੇਂ ਰਿਕਾਰਡ ਕਾਇਮ ਕੀਤੇ ਹਨ। ਫਿਲਮ ਨੂੰ ਭਾਰਤੀ ਬਾਜਾਰ 'ਚ ਸ਼ਾਨਦਾਪ ਪ੍ਰਤੀਕਿਰਿਆ ਮਿਲ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਫਿਲਮ ਦੇ 5 ਦਿਨ 'ਚ 200 ਕਰੋੜ ਕਮਾਉਣ ਨਾਲ ਲਾਇਆ ਜਾ ਸਕਦਾ ਹੈ। ਫਿਲਮ ਦੀ ਕਮਾਈ ਦੇ ਨਾਲ ਹੀ ਫਿਲਮ 'ਚ ਕੰਮ ਕਰਨ ਵਾਲੇ ਸਟਾਰਸ ਨੇ ਵੀ ਮੋਟੀ ਕਮਾਈ ਕੀਤੀ ਹੈ। ਹਾਲੀਵੁੱਡ ਰਿਪੋਰਟਸ ਮੁਤਾਬਕ, ਫਿਲਮ 'ਚ ਆਯਰਨ ਮੈਨ ਦਾ ਕਿਰਦਾਰ ਨਿਭਾਉਣ ਵਾਲੇ ਰਾਬਰਟ ਡਾਊਨੀ ਨੇ ਇੰਫੀਨਿਟੀ ਵਾਰ ਲਈ 75 ਮਿਲੀਅਨ US dollars ਤਕਰੀਬਨ 524 ਕਰੋੜ ਰੁਪਏ ਲਏ ਸਨ। ਰਾਬਰਟ ਡਾਊਨੀ ਯੂਨੀਅਰ ਨੇ ਫਿਲਮ ਦੇ ਪ੍ਰੋਫਿਟ 'ਚ ਵੀ ਹਿੱਸਾ ਲਿਆ ਸੀ। ਐਕਟਰ ਨੇ ਫਿਲਮ 'ਸਪਾਈਡਰਮੈਨ ਹੋਮਕਮਿੰਗ' 'ਚ ਕੀਤੇ ਗਏ ਤਿੰਨ ਦਿਨ ਦੇ ਕੰਮ ਲਈ ਪ੍ਰਤੀ ਦਿਨ ਦੇ ਹਿਸਾਬ ਨਾਲ 5 ਮਿਲੀਅਨ ਡਾਲਰ ਫੀਸ ਲਈ ਸੀ। ਰਾਬਰਟ ਹਾਲੀਵੁੱਡ ਦੇ ਚੁਨਿੰਦਾ ਸਿਤਾਰਿਆਂ 'ਚੋਂ ਇਕ ਹੈ, ਜੋ ਕਿ ਇਕ ਫਿਲਮ ਲਈ 20 ਮਿਲੀਅਨ ਡਾਲਰ ਚਾਰਜ ਕਰਦੇ ਹਨ।
 

 
 
 
 
 
 
 
 
 
 
 
 
 
 

1 Month. #AvengersEndgame

A post shared by Avengers: Endgame (@avengers) on Mar 26, 2019 at 10:12am PDT

ਰਾਬਰਟ ਦੀ ਫੀਸ ਤੋਂ ਬਾਅਦ ਇਹ ਸਾਫ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 'ਅਵੈਂਜਰਸ' ਲਈ ਉਨ੍ਹਾਂ ਨੇ ਮੋਟਾ ਚੈੱਕ ਲਿਆ ਹੋਵੇਗਾ। ਫਿਲਮ 'ਅਵੈਂਜਰਸ ਐਂਡਗੇਮ' ਨੇ ਭਾਰਤੀ ਬਾਜਾਰ 'ਚ 200 ਕਰੋੜ ਕਮਾ ਚੁੱਕੀ ਹੈ। ਖਬਰਾਂ ਮੁਤਾਬਕ, ਫਿਲਮ ਦੇ ਵਲਰਡਵਾਈਡ 8000 ਤਕੋੜ ਕਮਾਈ ਕਰਨ ਦੀ ਚਰਚਾ ਹੈ।

 


Tags: Avengers EndgameRobert DowneyMarvelPaid Around Rs 524 CroreRobert DowneyAvengers Infinity WarHollywood Celebrity

Edited By

Sunita

Sunita is News Editor at Jagbani.