FacebookTwitterg+Mail

ਡਾ. ਜ਼ਿਊਸ ਦਾ ਪੰਜਾਬੀ ਗੀਤ 'Yalla Yalla' ਰਿਲੀਜ਼, ਬਾਲੀਵੁੱਡ ਦੀ ਇਸ ਆਈਟਮ ਗਰਲ ਨੇ ਬਿਖੇਰੇ ਜਲਵੇ

dr zeus
26 August, 2017 11:05:45 AM

ਜਲੰਧਰ— ਪੰਜਾਬੀ ਗਾਇਕ ਤੇ ਮਿਊਜ਼ਿਕ ਪ੍ਰੋਡਿਊਸਰ ਡਾ. ਜ਼ਿਊਸ ਆਪਣੇ ਨਵੇਂ ਸਿੰਗਲ ਟਰੈਕ ਨਾਲ ਦਰਸ਼ਕਾਂ ਦੀ ਕਚਿਹਰੀ 'ਚ ਹਾਜਰ ਹੋਏ ਹਨ। ਟੀ-ਸੀਰੀਜ਼ ਵਲੋਂ ਜਾਰੀ ਕੀਤੇ ਗਏ ਗੀਤ ਦਾ ਨਾਂ 'Yalla Yalla' ਹੈ। ਇਸ ਗੀਤ 'ਚ ਮਿਰਾਯਾ ਨੇ ਵੀ ਆਵਾਜ਼ ਦਾ ਜਾਦੂ ਬਿਖੇਰਿਆ ਹੈ।

 

'YPunjabi Bollywood Tadkaalla Yalla' ਗੀਤ ਪੂਰੀ ਤਰ੍ਹਾਂ ਪੰਜਾਬੀ ਗੀਤ ਹੈ, ਜੋ ਨੂਰਾ ਫਤੇਹੀ 'ਤੇ ਫਿਲਮਾਇਆ ਗਿਆ ਹੈ। ਨੂਰਾ ਫਤੇਹੀ ਮੋਰਕਨ-ਕਨੇਡੀਅਨ ਮੂਲ ਦੀ ਮਾਡਲ ਹੈ। ਉਸ ਦਾ ਭਾਰਤ ਨਾਲ ਵੀ ਸੰਬੰਧ ਹੈ। ਉਹ ਕਈ ਬਾਲੀਵੁੱਡ ਫਿਲਮਾਂ 'ਚ ਵੀ ਆਈਟਮ ਡਾਂਸ ਕਰਦੀ ਨਜ਼ਰ ਆ ਚੁੱਕੀ ਹੈ। ਇਸ ਗੀਤ 'ਚ ਡਾ. ਜ਼ਿਊਸ ਨੇ ਆਪਣਾ ਰੈਪ ਵੀ ਦਿੱਤਾ ਹੈ। 


ਦੱਸਣਯੋਗ ਹੈ ਕਿ ਇਸ ਗੀਤ ਦੇ ਬੋਲ ਮਾਰਸ਼ਲ ਸਹਿਗਲ ਤੇ ਮਹੁਮੰਦ ਅਲਵਧ ਨੇ ਲਿਖੇ ਹਨ। ਉਂਝ ਤਾਂ ਡਾ. ਜ਼ਿਊਸ ਇਸ ਸਾਲ ਕਾਫੀ ਸਰਗਰਮ ਰਹੇ ਹਨ। ਇਸ ਸਾਲ ਉਨ੍ਹਾਂ ਦੇ ਹੁਣ ਤੱਕ ਦਰਜਨਾਂ ਤੋਂ ਵੱਧ ਸਿੰਗਲ ਟਰੈਕ ਰਿਲੀਜ਼ ਹੋਏ ਹਨ।


Tags: Punjabi SingerYalla Yalla Dr Zeus Mirayaਡਾ ਜ਼ਿਊਸਮਾਰਸ਼ਲ ਸਹਿਗਲ ਮਹੁਮੰਦ ਅਲਵਧ