FacebookTwitterg+Mail

ਮਸ਼ਹੂਰ ਰੈਪਰ ਨੇ ਖਰੀਦਿਆ ਆਪਣਾ ਜਹਾਜ਼, ਕੀਮਤ ਹੈ 185 ਮਿਲੀਅਨ ਡਾਲਰ

drake now owns a customised boeing jet
17 May, 2019 09:24:00 AM

ਮੁੰਬਈ (ਬਿਊਰੋ) : ਹਾਲੀਵੁੱਡ ਦੇ ਵਧੇਰੇ ਸਟਾਰ ਕੋਲ ਆਪਣੇ ਪ੍ਰਾਈਵੇਟ ਹਵਾਈ ਜਹਾਜ਼ ਹਨ ਪਰ ਰੈਪਰ ਡਰੈਕ ਨੇ ਇਨ੍ਹਾਂ ਸਭ ਤੋਂ ਹੱਟ ਕੇ ਕੁਝ ਖਰੀਦਿਆ ਹੈ। ਜੀ ਹਾਂ, ਕੈਨੇਡੀਅਨ ਕਲਾਕਾਰ ਨੇ ਹਾਲ ਹੀ 'ਚ ਆਪਣਾ ਪਸੰਦੀਦਾ ਬੋਇੰਗ 767-3006 ਲਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ।

Punjabi Bollywood Tadka

ਡਰੈਕ ਨੇ ਇਸ ਪ੍ਰਾਈਵੇਟ ਜਹਾਜ਼ ਲਈ ਕੈਨੇਡੀਅਨ ਏਅਰਲਾਈਨ ਕਾਰਗੋਜੈੱਟ ਨਾਲ ਕਰਾਰ ਕੀਤਾ। ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਡਰੈਕ ਨੇ ਕਿਹਾ ਕਿ ਇਹ 30 ਸੀਟਾਂ ਵਾਲਾ ਹਵਾਈ ਜਹਾਜ਼ ਉਸ ਨੇ ਆਪਣੇ ਲਈ ਲਿਆ ਹੈ ਤੇ ਇਸ ਨੂੰ ਫਾਈਨਲ ਟੱਚ ਦਿੱਤਾ ਜਾ ਰਿਹਾ ਹੈ। ਇਸ 'ਤੇ 'ਏਅਰ ਡਰੈਕ' ਲਿਖਿਆ ਹੈ। ਇਸ ਦੇ ਆਖਰ 'ਚ ਡਰੈਕ ਦਾ ਸਿਗਨੇਚਰ 'ਪ੍ਰੈਇੰਗ ਹੈਂਡਸ' ਲਿਖਿਆ ਹੈ।”

 
 
 
 
 
 
 
 
 
 
 
 
 
 
 
 

A post shared by champagnepapi (@champagnepapi) on May 10, 2019 at 3:56am PDT


ਡਰੈਕ ਨੇ ਆਪਣੇ ਡ੍ਰੀਮ ਜਹਾਜ਼ ਲਈ 185 ਮਿਲੀਅਨ ਡਾਲਰ (1500 ਕਰੋੜ ਰੁਪਏ) ਦੀ ਵੱਡੀ ਕੀਮਤ ਦਿੱਤੀ ਹੈ। ਕਾਰਗੋਜੈਟ ਕੰਪਨੀ ਨੇ ਇਸੇ ਮਹੀਨੇ ਰੈਪਰ ਨਾਲ ਆਪਣੀ ਸਾਂਝੇਦਾਰੀ ਦਾ ਐਲਾਨ ਕੀਤਾ ਸੀ।

Punjabi Bollywood Tadka

ਡਰੈਕ ਨੇ ਇਕ ਬਿਆਨ 'ਚ ਕਿਹਾ ਕਿ ਘਰੇਲੂ ਕਾਰੋਬਾਰਾਂ ਦੀ ਮਦਦ ਉਸ ਦੇ ਲਈ ਸਭ ਤੋਂ ਪਹਿਲੀ ਜ਼ਰੂਰਤ ਰਹੀ ਹੈ। ਇਸ ਲਈ ਜਦੋਂ ਇਸ ਕੈਨੇਡੀਅਨ ਕੰਪਨੀ ਨਾਲ ਸ਼ਾਮਲ ਹੋਣ ਦਾ ਮੌਕਾ ਮਿਲਿਆ ਤਾਂ ਇਸ ਲਈ ਉਨ੍ਹਾਂ ਨੂੰ ਮਾਣ ਮਹਿਸੂਸ ਹੋਇਆ।”

Punjabi Bollywood Tadka

ਦੂਜੇ ਪਾਸੇ ਕਾਰਗੋਜੈਟ ਦੇ ਪ੍ਰੈਜ਼ੀਡੈਂਟ ਤੇ ਸੀਈਓ ਅਜੈ ਵੀਰਮਾਨੀ ਨੇ ਕਿਹਾ, ''ਸਾਡਾ ਡਰੈਕ ਨਾਲ ਲੰਬਾ ਰਿਸ਼ਤਾ ਹੈ ਤੇ ਇਸ ਸਾਂਝੇਦਾਰੀ ਨੇ ਦੋਵਾਂ ਦੇ ਰਿਸ਼ਤੇ ਨੂੰ ਹੋਰ ਮਜਬੂਤ ਕੀਤਾ ਹੈ।'' ਕਾਰਗੋਜੈਟ ਤੇ ਡਰੈਕ ਦੋਵੇਂ ਕੈਨੇਡੀਅਨ ਕਾਮਯਾਬੀਆਂ ਹਨ ਤੇ ਹੁਣ ਇਕੱਠੇ ਹੋ ਕੇ ਕੰਮ ਕਰ ਰਹੀਆਂ ਹਨ।”
 


Tags: DrakePrivate JetCargojetCanadian AirlineTwitter1500 Crore

Edited By

Sunita

Sunita is News Editor at Jagbani.