FacebookTwitterg+Mail

11 ਦਿਨਾਂ 'ਚ 100 ਕਰੋੜ ਕਲੱਬ 'ਚ ਸ਼ਾਮਲ ਹੋਈ 'ਡ੍ਰੀਮ ਗਰਲ'

dream girl box office collection
25 September, 2019 11:18:53 AM

ਮੁੰਬਈ (ਮੁੰਬਈ) : ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਤੇ ਨੁਸਰਤ ਭਰੂਚਾ ਦੀ ਫਿਲਮ 'ਡ੍ਰੀਮ ਗਰਲ' ਨੇ ਬਾਕਸ ਆਫਿਸ 'ਤੇ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਫਿਲਮ ਰਿਲੀਜ਼ ਦੇ 11ਵੇਂ ਦਿਨ ਹੀ 100 ਕਰੋੜ ਕਲੱਬ 'ਚ ਐਂਟਰੀ ਕਰ ਲਈ ਹੈ। ਅਲੋਚਕਾਂ ਦੀਆਂ ਤਾਰੀਫਾਂ ਤੇ ਦਰਸ਼ਕਾਂ ਦੀ ਭੀੜ ਨੇ ਫਿਲਮ ਦੀ ਕਮਾਈ 'ਚ ਚਾਰ ਚੰਨ੍ਹ ਲਾਏ ਹਨ। ਫਿਲਮ ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਇਸ ਦੀ ਕਮਾਈ ਦੇ ਅੰਕੜੇ ਜਾਰੀ ਕੀਤੇ ਹਨ। ਇਸ ਫਿਲਮ ਨੇ ਪਹਿਲੇ ਦਿਨ 5.30 ਕਰੋੜ ਦਾ ਕਾਰੋਬਾਰ ਕੀਤਾ ਜਦੋਂਕਿ ਦੂਜੇ ਦਿਨ ਸ਼ਨੀਵਾਰ ਨੂੰ 9.10 ਕਰੋੜ ਰੁਪਏ ਤੇ ਐਤਵਾਰ ਨੂੰ 11.05 ਕਰੋੜ ਦੀ ਕਮਾਈ ਕੀਤੀ। ਸੋਮਵਾਰ ਨੂੰ ਵੀ ਫਿਲਮ ਨੇ 3.75 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਤੋਂ ਬਾਅਦ ਇਸ ਦੀ ਕੁਲ ਕਮਾਈ 101.40 ਕਰੋੜ ਹੋ ਗਈ ਹੈ।


ਦੱਸ ਦਈਏ ਕਿ ਫਿਲਮ 'ਡ੍ਰੀਮ ਗਰਲ' ਆਯੂਸ਼ਮਾਨ ਦੇ ਕਰੀਅਰ ਦੀ ਦੂਜੀ ਅਜਿਹੀ ਫਿਲਮ ਬਣ ਗਈ ਹੈ, ਜਿਸ ਨੇ 100 ਕਰੋੜ ਰੁਪਏ ਦੀ ਕਮਾਈ ਕੀਤੀ ਹੈ। 'ਡ੍ਰੀਮ ਗਰਲ' ਆਯੁਸ਼ਮਾਨ ਦੀ ਸਭ ਤੋਂ ਵੱਡੀ ਓਪਨਰ ਫਿਲਮ ਵੀ ਹੈ।

 


Tags: Dream GirlBox Office CollectionAyushmann KhurranaBollywood Celebrity

Edited By

Sunita

Sunita is News Editor at Jagbani.