ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਦੀ ਆਨਸਕ੍ਰੀਨ ਪਤਨੀ ਸ਼੍ਰੇਆ ਸਰਨ ਨੇ ਆਪਣੇ ਰੂਸੀ ਪ੍ਰੇਮੀ ਨਾਲ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ। ਸੂਤਰਾਂ ਮੁਤਾਬਕ, ਸ਼੍ਰੇਆ ਦਾ ਵਿਆਹ ਕਾਫੀ ਪ੍ਰਾਈਵੇਟ ਰਿਹਾ ਹੈ। ਸ਼੍ਰੇਆ ਦੇ ਵਿਆਹ 'ਚ ਬਾਲੀਵੁੱਡ ਸੈਲੀਬ੍ਰਿਟੀਜ਼ 'ਚ ਮਨੋਜ ਵਾਜਪਈ ਤੇ ਉਨ੍ਹਾਂ ਦਾ ਪਤਨੀ ਸ਼ਬਾਨਾ ਹੀ ਸ਼ਾਮਲ ਹੋਏ ਸਨ, ਜੋ ਉਨ੍ਹਾਂ ਦੇ ਗੁਆਂਢੀ ਸਨ।
![Punjabi Bollywood Tadka](http://static.jagbani.com/multimedia/13_17_54393000011-ll.jpg)
ਅਦਾਕਾਰਾ ਨੇ ਨੈਸ਼ਨਲ ਪੱਧਰ ਟੇਨਿਸ ਖਿਡਾਰੀ ਨਾਲ ਹਿੰਦੂ ਰਿਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਹੈ। ਇਸ ਦੌਰਾਨ ਸ਼੍ਰੇਆ ਨੇ ਗੁਲਾਬੀ ਰੰਗ ਦੀ ਸਾੜ੍ਹੀ ਪਾਈ ਸੀ। ਇਹ ਵਿਆਹ ਮੁੰਬਈ ਦੇ ਲੋਖੰਡਵਾਲਾ ਸਥਿਤ ਘਰ 'ਚ ਹੋਇਆ ਤੇ ਕਾਫੀ ਜਲਦਬਾਜ਼ੀ 'ਚ।
![Punjabi Bollywood Tadka](http://static.jagbani.com/multimedia/13_17_49966000012-ll.jpg)
ਉਸ ਨੇ ਵਿਆਹ ਤੋਂ ਇਕ ਦਿਨ ਪਹਿਲਾਂ ਪ੍ਰੀਵੈਡਿੰਗ ਪਾਰਟੀ ਵੀ ਦਿੱਤੀ ਸੀ, ਜਿਸ 'ਚ ਕਰੀਬੀ ਰਿਸ਼ਤੇਦਾਰ ਤੇ ਪਰਿਵਾਰਿਕ ਮੈਂਬਰ ਹੀ ਮੌਜ਼ੂਦ ਸਨ। ਹਾਲਾਂਕਿ ਅਜਿਹੀਆਂ ਖਬਰਾਂ ਪਹਿਲਾਂ ਵੀ ਆਈਆਂ ਸਨ ਕਿ ਵਿਆਹ ਉਦੈਪੁਰ 'ਚ ਹੋਣ ਦੀਆਂ ਤਿਆਰੀਆਂ ਸਨ ਪਰ ਬਾਅਦ 'ਚ ਸ਼੍ਰੇਆ ਨੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਬੇਬੁਨਿਆਦ ਦੱਸਿਆ ਸੀ।