FacebookTwitterg+Mail

ਇਸ ਸਾਲ 'ਡਰਾਈਵ' 'ਚ ਰੋਮਾਂਸ ਕਰਦੇ ਨਜ਼ਰ ਆਉਣਗੇ ਸੁਸ਼ਾਂਤ-ਜੈਕਲੀਨ

drive
02 January, 2019 05:30:09 PM

ਮੁੰਬਈ (ਬਿਊਰੋ)— ਫਿਲਮ 'ਕੇਦਾਰਨਾਥ' ਰਾਹੀਂ ਬਾਕਸ ਆਫਿਸ 'ਤੇ ਧਮਾਲ ਮਚਾਉਣ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਦੀ ਝੋਲੀ 'ਚ ਇਸ ਸਮੇਂ ਕਈ ਫ਼ਿਲਮਾਂ ਪਈਆਂ ਹਨ। ਪਿੱਛਲੇ ਕੁਝ ਦਿਨ ਪਹਿਲਾਂ ਹੀ ਖ਼ਬਰਾਂ ਆਈਆਂ ਸਨ ਕਿ ਸੁਸ਼ਾਂਤ ਸਿੰਘ ਕਰਨ ਜੌਹਰ ਦੀ ਫ਼ਿਲਮ 'ਡਰਾਈਵ' 'ਚ ਨਜ਼ਰ ਆਉਣਗੇ। ਇਸ 'ਚ ਉਸ ਨਾਲ ਜੈਕਲੀਨ ਫਰਨਾਂਡੀਜ਼ ਰੋਮਾਂਸ ਕਰਦੀ ਨਜ਼ਰ ਆਵੇਗੀ।
ਇਸ ਫ਼ਿਲਮ ਦਾ ਪੋਸਟਰ ਵੀ ਸਾਹਮਣੇ ਆਇਆ ਸੀ ਤੇ ਕਿਹਾ ਜਾ ਰਿਹਾ ਸੀ ਕਿ ਇਸ ਫ਼ਿਲਮ ਨੂੰ ਅਨੁਸ਼ਕਾ ਸ਼ਰਮਾ ਦੀ 'ਪਰੀ' ਨਾਲ ਰਿਲੀਜ਼ ਕੀਤਾ ਜਾਵੇਗਾ। ਇਹ ਫ਼ਿਲਮ 'ਚ ਹੀ ਲਟਕ ਗਈ। ਇਸ ਦਾ ਕਾਰਨ ਸੀ ਕਿ ਕਰਨ ਨੂੰ ਫ਼ਿਲਮ ਬਿਲਕੁਲ ਪਸੰਦ ਨਹੀਂ ਆਈ। ਖੈਰ ਹੁਣ ਨਵੇਂ ਸਾਲ 'ਚ ਧਰਮਾ ਪ੍ਰੋਡਕਸ਼ਨ ਨੇ ਐਲਾਨ ਕੀਤਾ ਹੈ ਕਿ ਹੁਣ ਸੁਸ਼ਾਂਤ ਦੀ ਇਹ ਫ਼ਿਲਮ ਠੰਢੇ ਬਸਤੇ ਤੋਂ ਬਾਹਰ ਆ ਗਈ ਹੈ। ਇਸ ਨੂੰ ਨੈੱਟਫਲਿਕਸ 'ਤੇ ਰਿਲੀਜ਼ ਕੀਤਾ ਜਾ ਸਕਦਾ ਹੈ ਪਰ ਅਜੇ ਇਹ ਕਨਫਰਮ ਨਹੀਂ ਹੈ ਕਿ ਫ਼ਿਲਮ ਥੀਏਟਰ 'ਚ ਰਿਲੀਜ਼ ਹੋਵੇਗੀ ਜਾਂ ਡਿਜ਼ੀਟਲ ਪਲੇਟਫਾਰਮ 'ਤੇ ਹੋਵੇਗੀ।


Tags: Sushant Singh Rajput Jacqueline Fernandez Drive Shooting Instagram Hindi film

About The Author

manju bala

manju bala is content editor at Punjab Kesari