ਲੰਡਨ(ਬਿਊਰੋ)— ਅੱਜ ਅਸੀਂ ਤੁਹਾਨੂੰ ਦੁਨੀਆ ਦੀ ਇਕ ਅਜਿਹੀ ਮਾਡਲ ਨਾਲ ਮਿਲਵਾਉਣ ਜਾ ਰਹੇ ਹਾਂ, ਜਿਸ ਨੇ ਕਦੇ ਵੀ ਆਪਣੀ ਬੀਮਾਰੀ ਨੂੰ ਆਪਣੇ ਸੁਪਨਿਆਂ ਵਿਚਕਾਰ ਨਹੀਂ ਆਉਣ ਦਿੱਤਾ। ਇਸ ਮਾਡਲ ਦਾ ਨਾਂ ਹੈ ਡਰੂ ਪ੍ਰੇਸਤਾ।
ਡਰੂ ਪੇਸ਼ੇ ਤੋਂ ਇਕ ਮਾਡਲ ਹੈ ਤੇ ਉਨ੍ਹਾਂ ਦੀ ਉਮਰ 21 ਸਾਲ ਹੈ। ਉਹ ਅਮਰੀਕਾ ਦੇ ਇਕ ਸ਼ਹਿਰ ਰੇਨੋ ਦੀ ਰਹਿਣ ਵਾਲੀ ਹੈ। ਡਰੂ ਦਾ ਬਚਪਨ ਤੋਂ ਹੀ ਕੱਦ ਛੋਟਾ ਹੈ। ਬੌਨੇ ਹੋਣ ਕਾਰਨ ਡਰੂ ਦੀ ਹਾਈਟ ਸਿਰਫ 3 ਫੁੱਟ 4 ਇੰਚ ਹੈ।
ਕੱਦ ਛੋਟਾ ਹੋਣ ਕਾਰਨ ਡਰੂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਹ ਜਦੋਂ ਕਦੇ ਵੀ ਕਿਤੇ ਬਾਹਰ ਜਾਂਦੀ ਤਾਂ ਲੋਕ ਉਨ੍ਹਾਂ ਨੂੰ ਹੈਰਾਨੀ ਦੀਆਂ ਨਜ਼ਰਾਂ ਨਾਲ ਦੇਖਦੇ ਸਨ।
ਇਸ ਕਾਰਨ ਡਰੂ ਦਾ ਲੋਕਾਂ ਦਾ ਸਾਹਮਣਾ ਕਰਨਾ ਔਖਾ ਹੋ ਰਿਹਾ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਸ਼ਹਿਰ ਛੱਡ ਦਿੱਤਾ।
ਇਸ ਤੋਂ ਬਾਅਦ ਉਹ ਆਪਣੇ ਸੁਪਨਿਆਂ ਨੂੰ ਉਡਾਣ ਦੇਣ ਲਾਸ ਏਂਜਲਸ ਪਹੁੰਚ ਗਈ। ਲਾਸ ਏਂਜਲਸ ਪਹੁੰਚਣ ਤੋਂ ਬਾਅਦ ਵੀ ਉਨ੍ਹਾਂ ਦਾ ਸਫਰ ਸੌਖਾ ਨਹੀਂ ਸੀ।
ਉਹ ਕੁਝ ਅਜਿਹਾ ਕਰਨਾ ਚਾਹੁੰਦੀ ਸੀ, ਜਿਸ ਨਾਲ ਉਹ ਸਾਰਿਆ ਸਾਹਮਣੇ ਮਿਸਾਲ ਬਣੇ। ਡਰੂ ਨੇ ਲਾਸ ਏਂਜਲਸ 'ਚ ਮਾਡਲਿੰਗ ਲਈ ਆਡੀਸ਼ਨ ਦੇਣਾ ਸ਼ੁਰੂ ਕਰ ਦਿੱਤਾ।
ਸ਼ੁਰੂਆਤੀ ਦਿਨਾਂ 'ਚ ਸੰਘਰਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਮਾਡਲਿੰਗ ਦੇ ਆਫਰਜ਼ ਮਿਲਣੇ ਸ਼ੁਰੂ ਹੋ ਗਏ। ਅੱਜ ਉਹ ਲਾਸ ਏਂਜਲਸ 'ਚ ਮਸ਼ਹੂਰ ਮਾਡਲਾਂ 'ਚੋਂ ਇਕ ਹੈ।