FacebookTwitterg+Mail

ਚਾਹਤ ਖੰਨਾ 'ਤੇ ਸ਼ਰਾਬੀਆਂ ਨੇ ਕੀਤਾ ਭਿਆਨਕ ਹਮਲਾ

drunk men attack chahatt khanna car
23 March, 2019 10:47:42 AM

ਨਵੀਂ ਦਿੱਲੀ (ਬਿਊਰੋ) — ਟੀ. ਵੀ. ਅਦਾਕਾਰਾ ਚਾਹਤ ਖੰਨਾ ਲਈ ਹੋਲੀ ਦਾ ਦਿਨ ਕਾਫੀ ਭਿਆਨਕ ਰਿਹਾ। ਹੋਲੀ ਲਈ ਉਸ ਦੇ ਬੁਰੇ ਐਕਸਪੀਰਿਅੰਸ ਲੈ ਕੇ ਆਈ। ਖਬਰਾਂ ਮੁਤਾਬਕ, ਉਨ੍ਹਾਂ ਦੀ ਕਾਰ 'ਤੇ 10-15 ਸ਼ਰਾਬੀਆਂ ਨੇ ਮਿਲ ਕੇ ਹਮਲਾ ਕਰ ਦਿੱਤਾ। ਇਹ ਘਟਨਾ ਮਲਾਡ ਦੇ ਕੋਲ ਸ਼ਾਮ 7 ਵਜੇ ਦੇ ਕਰੀਬ ਹੋਈ। ਸ਼ਰਾਬੀਆਂ ਨੇ ਡਰਾਈਵਰ ਨੂੰ ਵੀ ਮਾਰਿਆ ਅਤੇ ਸਕ੍ਰੀਨ ਸ਼ੀਲਡ ਵੀ ਤੋੜ ਦਿੱਤਾ। 
Punjabi Bollywood Tadka
ਚਾਹਤ ਖੰਨਾ ਨੇ ਤੁਰੰਤ ਪੁਲਸ ਨੂੰ ਫੋਨ ਕੀਤੀ, ਕਿਉਂਕਿ ਉਸ ਸਮੇਂ ਉਸ ਨੂੰ ਬਚਾਉਣ ਲਈ ਕੋਈ ਨਹੀਂ ਆਇਆ। ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਇਸ ਤੋਂ ਬਾਅਦ ਅਦਾਕਾਰਾ ਡਰਾਈਵਰ ਨੂੰ ਬਚਾਉਣ ਲਈ ਸ਼ਰਾਬੀਆਂ ਨਾਲ ਲੜ ਪਈ। ਉਸ ਨੇ ਸ਼ਰਾਬੀਆਂ ਨੂੰ ਚੱਪਲਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। 
Punjabi Bollywood Tadka
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕੁਝ ਸਮੇਂ ਪਹਿਲਾ ਹੀ ਚਾਹਤ ਖੰਨਾ ਦੀ ਮਾਂ ਦਾ ਦਿਹਾਂਤ ਹੋਇਆ ਸੀ। ਚਾਹਤ ਖੰਨਾ ਨੇ ਮਾਂ ਲਈ ਸੋਸ਼ਲ ਮੀਡੀਆ 'ਤੇ ਭਾਵੁਕ ਪੋਸਟ ਵੀ ਲਿਖੀ। ਉਥੇ ਹੀ ਚਾਹਤ ਖੰਨਾ ਸਾਲ 2018 'ਚ ਪਤੀ ਫਰਹਾਨ ਮਿਰਜਾ ਤੋਂ ਵੱਖ ਹੋ ਗਈ ਸੀ। ਉਸ ਨੇ ਫਰਹਾਨ ਤੋਂ ਤਲਾਕ ਲੈ ਲਿਆ। ਉਸ ਨੇ ਪਤੀ ਫਰਹਾਨ 'ਤੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਨ ਦੇ ਗੰਭੀਰ ਦੋਸ਼ ਲਾਏ ਸਨ।

Punjabi Bollywood Tadka


Tags: 10 Drunk MenAttackChahatt KhannaHoli HooliganismTV Celebrity

Edited By

Sunita

Sunita is News Editor at Jagbani.