ਮੁੰਬਈ— ਇਥੋਂ ਦੇ ਇਕ ਸਿਨੇਮਾਘਰ 'ਚ ਫਿਲਮ ਦੇ ਪ੍ਰਦਰਸ਼ਨ ਦੌਰਾਨ ਇਕ ਫਿਲਮੀ ਦ੍ਰਿਸ਼ ਵਿਚ ਰਾਸ਼ਟਰ ਗਾਨ ਵੱਜਣ ਦੌਰਾਨ ਖੜ੍ਹੇ ਨਾ ਹੋਣ 'ਤੇ 59 ਸਾਲ ਦੇ ਇਕ ਬਜ਼ੁਰਗ ਨੂੰ ਕੁਝ ਦਰਸ਼ਕਾਂ ਨੇ ਕੁੱਟ ਸੁੱਟਿਆ। ਪੁਲਸ ਮੁਤਾਬਿਕ ਇਹ ਘਟਨਾ ਗੋਰੇਗਾਂਵ ਇਲਾਕੇ ਦੇ ਇਕ ਸਿਨੇਮਾਘਰ 'ਚ ਵਾਪਰੀ। ਅਮਲ ਰਾਜ ਨਾਮੀ ਉਕਤ ਵਿਅਕਤੀ ਫਿਲਮ 'ਦੰਗਲ' ਵੇਖਣ ਲਈ ਆਇਆ ਸੀ।
ਫਿਲਮ ਦੇ ਇਕ ਦ੍ਰਿਸ਼ 'ਚ ਜਦੋਂ ਰਾਸ਼ਟਰ ਗਾਨ ਵੱਜਿਆ ਤਾਂ ਉਕਤ ਬਜ਼ੁਰਗ ਦੇ ਆਪਣੀ ਸੀਟ ਤੋਂ ਖੜ੍ਹਾ ਨਾ ਹੋਣ 'ਤੇ ਆਸ-ਪਾਸ ਬੈਠੇ ਦਰਸ਼ਕਾਂ ਨੇ ਉਸ ਨੂੰ ਘਸੁੰਨ ਮਾਰਨੇ ਸ਼ੁਰੂ ਕਰ ਦਿੱਤੇ। ਫਿਲਮ ਦੇ ਉਕਤ ਦ੍ਰਿਸ਼ 'ਚ ਮਹਾਵੀਰ ਫੋਗਟ (ਆਮਿਰ ਖਾਨ ਦਾ ਕਿਰਦਾਰ) ਦੀ ਬੇਟੀ ਦੇ ਸੋਨਾ ਜਿੱਤਣ 'ਤੇ ਰਾਸ਼ਟਰ ਗਾਨ ਵਜਾਇਆ ਜਾ ਰਿਹਾ ਸੀ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ।