FacebookTwitterg+Mail

ਸਿੱਧੂ ਮੂਸੇਵਾਲਾ ਮਾਮਲੇ 'ਚ ਐੱਸ. ਐੱਚ. ਓ. ਭਿੰਡਰ ਅਤੇ ਸਿਪਾਹੀ ਸਸਪੈਂਡ

dsp including 5 police personnel suspend in sidhu moosewala case
06 May, 2020 12:19:19 PM

ਪਟਿਆਲਾ (ਵੈੱਬ ਡੈਸਕ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਪੁਲਸ ਦੀ ਏ. ਕੇ. 47 ਨਾਲ ਕੀਤੀ ਗਈ ਫਾਇਰਿੰਗ ਦੀ ਵਾਇਰਲ ਹੋਈ ਵੀਡਿਓ ਵਿਚ ਦਿਖਾਈ ਦੇਣ ਵਾਲਾ ਸਿਪਾਹੀ ਗਗਨਦੀਪ ਸਿੰਘ ਸੀਨੀਅਰ ਅਫਸਰਾਂ ਦੀ ਜਾਣਕਾਰੀ ਤੋਂ ਬਿਨਾਂ 3 ਮਹੀਨਿਆ ਤੋਂ ਡੀ. ਐੱਸ. ਪੀ. ਹੈੱਡਕੁਆਟਰ ਸੰਗਰੂਰ ਦਲਜੀਤ ਸਿੰਘ ਵਿਰਕ ਨਾਲ ਗੰਨਮੈਨ ਵਜੋਂ ਜਾ ਰਿਹਾ ਸੀ, ਜਿਸ ਦੀ ਤਾਇਨਾਤੀ ਥਾਣਾ ਜੁਲਕਾਂ ਵਿਚ ਸੀ। ਇਸ ਮਾਮਲੇ ਵਿਚ ਐੱਸ. ਐੱਸ. ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਐੱਸ. ਐੱਚ. ਓ. ਜੁਲਕਾਂ ਇੰਸ. ਗੁਰਪ੍ਰੀਤ ਸਿੰਘ ਭਿੰਡਰ ਅਤੇ ਸਿਪਾਹੀ ਗਗਨਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਦੋਵਾਂ ਦੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗਗਨਦੀਪ ਸਿੰਘ ਨੂੰ 3 ਮਹੀਨਿਆਂ ਤੋਂ ਇੰਸ. ਗੁਰਪ੍ਰੀਤ ਸਿੰਘ ਭਿੰਡਰ ਵੱਲੋਂ ਦਲਜੀਤ ਸਿੰਘ ਵਿਰਕ ਕੋਲ ਡਿਊਟੀ ਲਈ ਭੇਜਿਆ ਜਾ ਰਿਹਾ ਸੀ ਅਤੇ ਇਹ ਸੀਨੀਅਰ ਅਫਸਰਾਂ ਦੀ ਜਾਣਕਾਰੀ ਤੋਂ ਬਿਨਾਂ ਕੀਤਾ ਗਿਆ ਸੀ। ਇਸ ਲਈ ਐੱਸ. ਐੱਚ. ਓ. ਭਿੰਡਰ ਅਤੇ ਸਿਪਾਹੀ ਗਗਨਦੀਪ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ 30 ਜਨਵਰੀ ਤੋਂ ਡੀ. ਐੱਸ. ਪੀ. ਦਲਜੀਤ ਵਿਰਕ ਨਾਲ ਡਿਊਟੀ ਕਰ ਰਿਹਾ ਹੈ, ਇਸ ਲਈ ਉਸ ਦੀ 3 ਮਹੀਨਿਆਂ ਦੀ ਤਨਖਾਹ, ਜੋ ਕਿ 1 ਲੱਖ 70 ਹਜ਼ਾਰ ਰੁਪਏ ਬਣਦੀ ਹੈ, ਦੀ ਰਿਕਵਰੀ ਇੰਸ. ਗੁਰਪ੍ਰੀਤ ਸਿੰਘ ਭਿੰਡਰ ਤੋਂ ਕੀਤੀ ਜਾਵੇਗੀ। ਇਸ ਮਾਮਲੇ ਵਿਚ ਇੰਸ. ਭਿੰਡਰ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ।


Tags: Sidhu MoosewalaDSP5 Police Suspendਸਿੱਧੂ ਮੂਸੇਵਾਲਾਸਿਪਾਹੀਸਸਪੈਂਡ

About The Author

sunita

sunita is content editor at Punjab Kesari