FacebookTwitterg+Mail

ਰੂਹ ਨੂੰ ਸਕੂਨ ਦਿੰਦੈ ਧਾਰਮਿਕ ਸ਼ਬਦ 'ਦੁੱਖਾਂ ਵਿਚ ਵੀ ਸੁੱਖਾਂ ਵਿਚ ਵੀ' (ਵੀਡੀਓ)

dukhan vich vi sukhan vich vi
14 November, 2019 12:10:28 PM

ਜਲੰਧਰ (ਬਿਊਰੋ) — ਆਰ ਮਿਊਜ਼ਿਕ, ਕਾਮਾ ਇਨਵੈਸਟਮੈਂਟਸ ਤੇ ਫਿਲਮੀ ਲੋਕ ਵਲੋਂ ਹਾਲ ਹੀ 'ਚ ਧਾਰਮਿਕ ਸ਼ਬਦ 'ਦੁੱਖਾਂ ਵਿਚ ਵੀ ਸੁੱਖਾਂ ਵਿਚ ਵੀ' ਰਿਲੀਜ਼ ਕੀਤਾ ਗਿਆ ਹੈ। ਰੂਹ ਨੂੰ ਸਕੂਨ ਦੇਣ ਵਾਲਾ ਇਹ ਸ਼ਬਦ ਆਰ ਮਿਊਜ਼ਿਕ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਇਆ ਹੈ। ਸ਼ਬਦ ਮੈਲਬੌਰਨ ਦੇ 14 ਗਾਇਕਾਂ ਵਲੋਂ ਗਾਇਆ ਗਿਆ ਹੈ।


'ਦੁੱਖਾਂ ਵਿਚ ਵੀ ਸੁੱਖਾਂ ਵਿਚ ਵੀ' ਸ਼ਬਦ ਨੂੰ ਲਿਖਿਆ ਜੀਤ ਸੰਧੂ ਨੇ ਹੈ ਤੇ ਇਸ ਨੂੰ ਸੰਗੀਤ ਹੈਰੀ ਢਿੱਲੋਂ ਨੇ ਦਿੱਤਾ ਹੈ। 'ਦੁੱਖਾਂ ਵਿਚ ਵੀ ਸੁੱਖਾਂ ਵਿਚ ਵੀ' ਦੀ ਵੀਡੀਓ ਹਰਜੋਤ ਸਿੰਘ ਵਲੋਂ ਬਣਾਈ ਗਈ ਹੈ। ਸ਼ਬਦ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਸਿਰਫ 2 ਦਿਨਾਂ 'ਚ ਤਿਆਰ ਕੀਤਾ ਗਿਆ ਹੈ। ਸ਼ਬਦ ਨੂੰ ਹਾਰਪ ਭੁੱਲਰ, ਨਵੀ ਬਾਵਾ, ਬਾਗੀ ਭੰਗੂ, ਹਰਜੋਤ ਸਿੰਘ, ਜੀਤ ਸੰਧੂ, ਰੋਬੀ ਸਿੰਘ, ਅਜੇਪਾਲ ਔਲਖ, ਡਾਕਟਰ ਗੁਰੀ, ਨਿਰਵੈਰ, ਖੁਸ਼ ਰੋਮਾਨਾ, ਦਿਲਜਾਨ ਪਰਮਾਰ, ਸਰਗਮ, ਬੱਬਲ ਟਹਿਣਾ ਤੇ ਯੁੱਧਵੀਰ ਸਿੰਘ ਵਲੋਂ ਆਵਾਜ਼ ਦਿੱਤੀ ਗਈ ਹੈ।


Tags: Dukhan Vich Vi Sukhan Vich ViMera Baba Nanak550th PrakashpurbMelbourneVarious Artists

Edited By

Sunita

Sunita is News Editor at Jagbani.