FacebookTwitterg+Mail

ਪ੍ਰਿਅੰਕਾ ਖਿਲਾਫ ਪਾਕਿਸਤਾਨ ਦੀ ਮੰਗ ਨੂੰ ਠੁਕਰਾਇਆ UN ਨੇ

dump priyanka chopra as unicef peace ambassador
24 August, 2019 09:48:11 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਕਸ਼ਮੀਰ 'ਤੇ ਸਟੈਂਡ ਤੋਂ ਪਾਕਿਸਤਾਨ ਨਾਰਾਜ਼ ਹੈ। ਇਸ ਦੇ ਚੱਲਦੇ ਯੂਨੀਸੇਫ ਦੇ ਸਦਭਾਵਨਾ ਦੂਤ ਦੇ ਅਹੁਦੇ ਤੋਂ ਪ੍ਰਿਅੰਕਾ ਨੂੰ ਹਟਾਏ ਜਾਣ ਦੀ ਮੰਗ ਪਾਕਿਸਤਾਨ ਨੇ ਰੱਖੀ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫੇਨ ਦੁਜਾਰਿਕ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 'ਪੀਸੀ ਨੂੰ ਖੁਦ ਨਾਲ ਸਬੰਧਤ ਮੁੱਦਿਆਂ 'ਤੇ ਨਿੱਜੀ ਤੌਰ 'ਤੇ ਬੋਲਣ ਦਾ ਅਧਿਕਾਰ ਹੈ।' ਦੁਜਾਰਿਕ ਦਾ ਵੀਰਵਾਰ ਨੂੰ ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਹੀ ਪਾਕਿਸਤਾਨ ਦੀ ਮੱਨੁਖੀ ਅਧਿਕਾਰ ਮੰਤਰੀ ਸ਼ਰੀਨ ਮਜਾਰੀ ਨੇ ਕਿਹਾ ਸੀ ਕਿ ਕਸ਼ਮੀਰ 'ਤੇ ਭਾਰਤ ਸਰਕਾਰ ਦੀ ਨੀਤੀਆਂ ਦਾ ਸਮਰਥਨ ਕਰਨ ਵਾਲੀ ਪ੍ਰਿਯੰਕਾ ਚੋਪੜਾ ਨੂੰ ਯੁਨੀਸੇਫ ਦੇ ਸਦਭਾਵਨਾ ਦੂਤ ਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।

 

ਯੂਨੀਸੇਫ ਦੀ ਕਾਰਜਕਾਰੀ ਡਾਇਰੈਕਟਰ ਹੇਨਰੀਟਾ ਐਚ ਫੋਰ ਨੂੰ ਬੁੱਧਵਾਰ ਲਿਖੀ ਚਿੱਠੀ 'ਚ ਮਜਾਰੀ ਨੇ ਇਲਜ਼ਾਮ ਲਾਇਆ ਕਿ ਚੋਪੜਾ ਪ੍ਰਮਾਣੂ ਜੰਗ ਦੇ ਪੱਖ 'ਚ ਹੈ। ਇਸ 'ਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨੀਓ ਗੁਤਾਰੇਸ ਦੇ ਬੁਲਾਰੇ ਦੁਜਾਰਿਕ ਨੇ ਕਿਹਾ, '“ਮੈਂ ਇਹ ਕਹਿ ਸਕਦਾ ਹਾਂ ਕਿ ਕਿਸੇ ਵੀ ਸਦਭਾਵਨਾ ਦੂਤ ਤੋਂ ਚਾਹੇ ਉਹ ਚੋਪੜਾ ਹੈ ਜਾਂ ਕੋਈ ਹੋਰ, ਸਭ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਬੋਲਦੇ ਸਮੇਂ ਨਿਰਪੱਖ ਰਹਿਣ“ਪਰ ਜਦੋਂ ਉਹ ਨਿੱਜੀ ਗੱਲਬਾਤ ਕਰਦੇ ਹਨ ਤਾਂ ਉਨ੍ਹਾਂ ਨੂੰ ਖੁਦ ਨਾਲ ਸਬੰਧਤ ਜਾਂ ਕਿਸੇ ਵੀ ਮੁੱਦ 'ਤੇ ਆਪਣੀ ਰਾਏ ਦੇਣ ਦਾ ਪੂਰਾ ਹੱਕ ਹੈ।


Tags: PakistanUNICEFPriyanka ChopraGoodwill AmbassadorJulia HollingsworthHenrietta Fore

Edited By

Sunita

Sunita is News Editor at Jagbani.