FacebookTwitterg+Mail

ਸ਼ੋਅ ਦੌਰਾਨ ਸਲਮਾਨ ਖਾਨ ਨੇ ਇਸ ਮਹਿਲਾ ਮੁਕਾਬਲੇਬਾਜ਼ ਨੂੰ ਕੀਤੀ ਕਿੱਸ, ਖੁਦ ਸ਼ੇਅਰ ਕੀਤੀ ਵੀਡੀਓ

dus ka dum new promo out
30 April, 2018 04:34:58 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਜਲਦ ਹੀ ਛੋਟੇ ਪਰਦੇ 'ਤੇ ਇਕ ਨਵੇਂ ਸ਼ੋਅ ਨੂੰ ਹੋਸਟ ਕਰਦੇ ਹੋਏ ਨਜ਼ਰ ਆਉਣ ਵਾਲੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਅਸੀਂ ਇੱਥੇ 'ਬਿੱਗ ਬੌਸ' ਦੀ ਗੱਲ ਨਹੀਂ ਕਰ ਰਹੇ ਬਲਕਿ 'ਦਸ ਕਾ ਦਮ' ਦੀ ਗੱਲ ਕਰ ਰਹੇ ਹਾਂ। ਅਸਲ 'ਚ ਸਲਮਾਨ ਖਾਨ 9 ਸਾਲ ਪਹਿਲਾਂ ਛੋਟੇ ਪਰਦੇ 'ਤੇ ਇਕ ਗੇਮ ਸ਼ੋਅ 'ਦਸ ਕਾ ਦਮ' ਲੈ ਕੇ ਆਏ ਸਨ। ਇਸ ਸ਼ੋਅ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ, ਜਿਸ ਤੋਂ ਬਾਅਦ ਸਲਮਾਨ ਇਕ ਵਾਰ ਫਿਰ ਇਸ ਸ਼ੋਅ ਨੂੰ ਹੋਸਟ ਕਰਨ ਵਾਲੇ ਹਨ। ਹਾਲ ਹੀ 'ਚ ਸਲਮਾਨ ਨੇ ਸ਼ੋਅ ਦਾ ਨਵਾਂ ਪ੍ਰੋਮੋ ਆਪਣੇ ਟਵਿਟਰ ਹੈਂਡਲ 'ਤੇ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਅੰਤ 'ਚ ਸਲਮਾਨ ਇਸ ਮੁਕਾਬਲੇਬਾਜ਼ ਨੂੰ ਕਿੱਸ ਵੀ ਕਰਦੇ ਹਨ। 


ਸਲਮਾਨ ਖਾਨ ਨੇ ਆਪਣੇ ਟਵਿਟਰ ਹੈਂਡਲ 'ਤੇ 'ਦਸ ਕਾ ਦਮ' ਦਾ ਨਵਾਂ ਪ੍ਰੋਮੋ ਸ਼ੇਅਰ ਕਰਦੇ ਹੋਏ ਲਿਖਿਆ, ''ਤੁਸੀਂ ਸਭ ਜਲਦ ਹੀ ਮੈਨੂੰ ਸੋਨੀ ਟੀ. ਵੀ. 'ਤੇ ਦੇਖ ਸਕਦੇ ਹੋ।'' ਸਲਮਾਨ ਖਾਨ ਵਲੋਂ ਸ਼ੇਅਰ ਕੀਤੇ ਗਈ ਵੀਡੀਓ 'ਚ ਉਹ ਇਕ ਫੀਮੇਲ ਮੁਕਾਬਲੇਬਾਜ਼ ਤੋਂ ਸਵਾਲ ਕਰਦੇ ਹੋਏ ਪੁੱਛ ਰਹੇ ਹਨ ਕਿ ਕਿੰਨੇ ਪ੍ਰਤੀਸ਼ਤ ਭਾਰਤੀ ਲੜਕੇ, ਲੜਕੀ ਨੂੰ ਪ੍ਰਭਾਵਿਤ ਕਰਨ ਲਈ ਅੰਗਰੇਜੀ 'ਚ ਗੱਲ ਕਰਦੇ ਹਨ। ਇਸ ਤੋਂ ਬਾਅਦ ਉਹ ਲੜਕੀ ਸੋਚਣ ਲੱਗਦੀ ਹੈ ਕਿ ਉਸ ਨਾਲ ਅਜਿਹਾ ਕਿੰਨੀ ਵਾਰ ਹੋਇਆ ਹੈ। ਅੱਗੇ ਦੀ ਪੂਰੀ ਘਟਨਾ ਤੁਸੀਂ ਇਸ ਵੀਡੀਓ 'ਚ ਦੇਖ ਸਕਦੇ ਹੋ।'' 

Punjabi Bollywood Tadka
ਜੇਕਰ ਫਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਅੱਜਕਲ 'ਰੇਸ 3' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਤੋਂ ਬਾਅਦ 'ਭਾਰਤ' ਫਿਲਮ ਦੀ ਸ਼ੂਟਿੰਗ 'ਚ ਰੁੱਝ ਜਾਣਗੇ। ਇਸ ਫਿਲਮ (ਭਾਰਤ) 'ਚ ਪ੍ਰਿਯੰਕਾ ਚੋਪੜਾ 10 ਸਾਲ ਬਾਅਦ ਸਲਮਾਨ ਖਾਨ ਨਾਲ ਵੱਡੇ ਪਰਦੇ 'ਤੇ ਨਜ਼ਰ ਆਵੇਗੀ।


Tags: Salman KhanDus Ka Dum New PromoTwitter Race 3Bharat Sony Entertainment Television

Edited By

Chanda Verma

Chanda Verma is News Editor at Jagbani.