FacebookTwitterg+Mail

ਸ਼ਿਪਲਾ ਸ਼ੈੱਟੀ ਨੇ ਪਤੀ ਅਤੇ ਬੇਟੇ ਨਾਲ ਮਿਲ ਇੰਝ ਮਨਾਇਆ ਦੁਸਹਿਰੇ ਦਾ ਤਿਉਹਾਰ

dussehra 2019 shilpa shetty raj kundra viaan raj kundra video
09 October, 2019 09:47:22 AM

ਮੁੰਬਈ(ਬਿਊਰੋ)- ਪੂਰੇ ਦੇਸ਼ ਵਿਚ ਮੰਗਲਵਾਰ ਨੂੰ ਦੁਸਹਿਰੇ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਬਾਲੀਵੁੱਡ ’ਚ ਵੀ ਦੁਸਹਿਰੇ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਿਆ ਗਿਆ। ਸਿਤਾਰਿਆਂ ਨੇ ਸੋਸ਼ਲ ਮੀਡੀਆ ’ਤੇ ਵਿਜੈਦਸ਼ਮੀ ਦੀ ਵਧਾਈ ਦਿੱਤੀ। ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਵੀ ਆਪਣੇ ਘਰ ’ਚ ਦੁਸਹਿਰੇ ਦਾ ਤਿਉਹਾਰ ਸੈਲੀਬ੍ਰੇਟ ਕੀਤਾ। ਇੰਸਟਾਗ੍ਰਾਮ ’ਤੇ ਉਨ੍ਹਾਂ ਨੇ ਰਾਵਣ ਦਹਿਨ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਸ਼ਿਲਪਾ ਦੇ ਬੇਟੇ ਵਿਆਨ ਅਤੇ ਪਤੀ ਰਾਜ ਕੁੰਦਰਾ ਨੇ ਧਨੁਸ਼ ਨਾਲ ਰਾਵਣ ਦਹਿਨ ਕੀਤਾ। ਸ਼ਿਲਪਾ ਨੇ ਵੀਡੀਓ ਦੇ ਕੈਪਸ਼ਨ ’ਚ ਲਿਖਿਆ,‘‘ਬਹੁਤ ਸਾਰੀ ਨਾਕਾਮ ਕੋਸ਼ਿਸ਼ ਤੋਂ ਬਾਅਦ... ਮੇਰੇ ਰਾਮ ਰਾਜ ਕੁੰਦਰਾ ਨੇ ਰਾਵਣ (ਹੋਮਮੇਡ ਪੇਪਰ ਨਾਲ ਬਣਾਏ ਹੋਏ ਰਾਵਣ) ਨੂੰ ਹਰਾ ਦਿੱਤਾ। ਸਾਰੀਆਂ ਨੂੰ ਦੁਸਹਿਰੇ ਦੀਆਂ ਸ਼ੁੱਭਕਾਮਨਾਵਾਂ।


ਇਹ ਤਿਉਹਾਰ ਸਾਰੀ ਨੈਗੇਟੀਵਿਟੀ ਨੂੰ ਦੂਰ ਲੈ ਜਾਵੇ ਅਤੇ ਪਿਆਰ, ਸਕਸੈੱਸ ਨਾਲ ਸਾਰਿਆਂ ਦੀ ਜ਼ਿੰਦਗੀ ਭਰ ਜਾਵੇ। ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਹਰ ਤਿਉਹਾਰ ਨੂੰ ਵੱਡੀ ਹੀ ਧੂਮਧਾਮ ਨਾਲ ਸੈਲੀਬ੍ਰੇਟ ਕਰਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗਣੋਸ਼ ਉਤਸਵ ਮਨਾਇਆ ਸੀ, ਫਿਰ ਨਰਾਤਿਆਂ ਵਿਚ ਮਾਂ ਦੁਰਗਾ ਦੀ ਸਥਾਪਨਾ ਕੀਤੀ।


Tags: Dussehra 2019Shilpa ShettyRaj KundraViaan Raj KundraVideoDussehra Celebration

About The Author

manju bala

manju bala is content editor at Punjab Kesari