FacebookTwitterg+Mail

ਵੀਡੀਓ : ਯੂਟਿਊਬ 'ਤੇ ਇਸ ਡਬ ਫਿਲਮ ਨੇ ਮਚਾਇਆ ਤਹਿਲਕਾ, 3 ਦਿਨਾਂ 'ਚ ਦੇਖ ਚੁੱਕੇ ਹਨ 2 ਕਰੋੜ ਲੋਕ

duvvada jagannadham
24 November, 2017 11:00:31 AM

ਨਵੀਂ ਦਿੱਲੀ(ਬਿਊਰੋ)— ਦੱਖਣ ਦੀਆਂ ਫਿਲਮਾਂ ਦਾ ਜਲਵਾ ਇਨੀ ਦਿਨੀਂ ਨਾਰਥ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਆਲਮ ਇਹ ਹੈ ਕਿ ਐਕਸ਼ਨ ਫਿਲਮ ਪ੍ਰੇਮੀਆਂ ਨੇ ਹੁਣ ਹਾਲੀਵੁੱਡ ਦੀ ਰਾਹ ਛੱਡ ਕੇ ਦੱਖਣ ਸਿਨੇਮਾ ਦੀ ਰਾਹ ਲੈ ਲਈ ਹੈ। ਜਦੋਂ ਉਸੇ ਤਰ੍ਹਾਂ ਦਾ ਐਕਸ਼ਨ ਤੇ ਲਾਰਜਰ ਫੈਨ ਲਾਈਫ ਹੀਰੋ ਦੇਸੀ ਅੰਦਾਜ਼ 'ਚ ਮਿਲ ਰਿਹਾ ਹੈ ਤਾਂ ਕੋਈ ਵਿਦੇਸ਼ ਕਿਉਂ ਜਾਵੇ। ਅਜਿਹਾ ਹੀ ਕੁਝ ਦੱਖਣ ਦੇ ਸਟਾਈਲਿਸ਼ ਸਟਾਰ ਅਲੂ ਅਰਜਨ ਦੀ ਫਿਲਮ 'ਦੁਵਜਾ ਜਗਨਾਧਮ' ਬਾਰੇ 'ਚ ਵੀ ਆਖ ਸਕਦੇ ਹਨ। 50 ਕਰੋੜ ਰੁਪਏ ਦੇ ਬਜਟ ਨਾਲ ਬਣੀ ਇਹ ਤੇਲੁਗੁ ਫਿਲਮ 23 ਜੂਨ ਨੂੰ ਰਿਲੀਜ਼ ਹੋਈ ਸੀ ਤੇ ਇਸ ਨੇ ਬਾਕਸ ਆਫਿਸ 'ਤੇ ਲਗਭਗ 115 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਫਿਲਮ ਜ਼ਬਰਦਸਤ ਹਿੱਟ ਰਹੀ ਸੀ।


ਕੁਝ ਦਿਨ ਪਹਿਲਾਂ ਹੀ ਟੀ. ਵੀ. 'ਤੇ ਇਸ ਦਾ ਡਬ ਵਰਜ਼ਨ ਦਿਖਾਇਆ ਗਿਆ ਸੀ। ਹਿੰਦੀ 'ਚ ਆਉਂਦੇ ਹੀ ਫਿਲਮ ਨੇ ਤਹਿਲਕਾ ਮਚਾ ਦਿੱਤਾ। ਟੀ. ਵੀ. 'ਤੇ ਚੰਗੀ ਰੇਟਿੰਗ ਮਿਲੀ ਤਾਂ ਇਸ ਨੂੰ ਯੂਟਿਊਬ 'ਤੇ ਵੀ 19 ਨਵੰਬਰ ਨੂੰ ਰਿਲੀਜ਼ ਕਰ ਦਿੱਤਾ ਗਿਆ ਤੇ ਇਸ ਨੇ ਚਾਰ ਦਿਨ 'ਚ ਹੀ ਦੋ ਕਰੋੜ ਵਿਊਜ਼ ਦਾ ਆਂਕੜਾ ਪਾਰ ਕਰ ਲਿਆ। 'ਦੁਵਦਾ ਜਗਨਾਧਮ' ਦੀ ਕਹਾਣੀ ਸ਼ੈਵ ਬ੍ਰਹਮਣ ਪੁਜਾਰੀ ਲੜਕੇ ਦੁਵਦਾ ਜਗਨਾਥਮ ਦੀ ਹੈ। ਜੋ ਦੂਜਿਆਂ ਦੀ ਮਦਦ ਕਰਨ 'ਚ ਵਿਸ਼ਵਾਸ ਰੱਖਦੇ ਹਨ। ਉਸ ਦੀ ਇਸ ਆਦਤ ਨੂੰ ਦੇਖ ਕੇ ਪੁਲਸ ਅਫਸਰ ਉਸ ਨੂੰ ਡੀਜੇ ਬਣਾ ਦਿੰਦਾ ਹੈ।

Punjabi Bollywood Tadka


Tags: Duvvada JagannadhamDubbed MovieAllu Arjun Pooja HegdeShaiva Brahmin Pujari