FacebookTwitterg+Mail

ਪ੍ਰਿਯੰਕਾ 'ਬੇਵਾਚ' ਲਈ ਸਹੀ ਬਦਲ : ਡਵੇਨ ਜਾਨਸਨ

dwayne johnson
30 April, 2017 11:03:15 AM

ਮੁੰਬਈ— ਹਾਲੀਵੁੱਡ ਅਦਾਕਾਰ ਡਵੇਨ ਜਾਨਸਨ ਨੇ ਆਪਣੀ ਸਹਿ-ਕਲਾਕਾਰ ਅਤੇ ਭਾਰਤੀ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਆਉਣ ਵਾਲੀ ਫਿਲਮ 'ਬੇਵਾਚ' ਲਈ ਉਹ ਸਹੀ ਬਦਲ ਸੀ। ਜਾਨਸਨ ਨੇ ਬੀਤੇ ਵੀਰਵਾਰ ਟਵਿਟਰ 'ਤੇ ਲਿਖਿਆ ਕਿ ਆਕਰਸ਼ਣ ਅਤੇ ਹਾਸ ਨਾਲ ਸੰਤੁਲਨ ਬਣਾਉਣਾ ਮੁਸ਼ਕਿਲ ਹੈ। ਪ੍ਰਿਯੰਕਾ ਆਉਣ ਵਾਲੀ ਫਿਲਮ 'ਚ ਵਿਕਟੋਰੀਆ ਲੀਡਸ ਨਾਂ ਦੀ ਨਾਂਹ-ਪੱਖੀ ਭੂਮਿਕਾ 'ਚ ਦਿਖਾਈ ਦੇਵੇਗੀ। ਕੌਮਾਂਤਰੀ ਪੱਧਰ 'ਤੇ ਅਦਾਕਾਰਾ ਅਮਰੀਕੀ ਟੀ. ਵੀ. ਸ਼ੋਅ 'ਕਵਾਂਟਿਕੋ' 'ਚ ਦਿਖਾਈ ਦੇ ਰਹੀ ਹੈ। ਉਸ ਦੀ ਆਉਣ ਵਾਲੀ ਅਮਰੀਕੀ ਫਿਲਮ 'ਬੇਵਾਚ' ਸੇਠ ਗਾਰਡਨ ਵਲੋਂ ਨਿਰਦੇਸ਼ਿਤ ਸੀ। ਇਹ ਇਸੇ ਨਾਂ ਦੇ ਟੈਲੀਵੀਜ਼ਨ ਲੜੀਵਾਰ 'ਤੇ ਆਧਾਰਿਤ ਸੀ। ਫਿਲਮ 'ਚ ਡਵੇਨ ਜਾਨਸਨ ਅਤੇ ਜੈਕ ਐਫਰਾਨ ਵਰਗੇ ਸਿਤਾਰੇ ਮੁੱਖ ਭੂਮਿਕਾ 'ਚ ਹਨ।


Tags: Dwayne JohnsonPriyanka ChopraBaywatchਡਵੇਨ ਜਾਨਸਨਪ੍ਰਿਯੰਕਾ ਚੋਪੜਾਬੇਵਾਚ