FacebookTwitterg+Mail

ਮੋਦੀ ਦੀ ਬਾਇਓਪਿਕ ਤੋਂ ਬਾਅਦ ਹੁਣ ਵੈਬ ਸੀਰੀਜ਼ 'ਤੇ ਵੀ ਡਿੱਗੀ ਗਾਜ

ec orders eros now to take down web series on modi
22 April, 2019 09:36:01 AM

ਜਲੰਧਰ (ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਫਿਲਮ ਨੂੰ ਰਿਲੀਜ਼ ਤੋਂ ਠੀਕ ਮੌਕੇ ਪਹਿਲਾਂ ਬੈਨ ਕਰਨ ਬਾਅਦ ਹੁਣ ਚੋਣ ਕਮਿਸ਼ਨ ਨੇ ਮੋਦੀ ਦੇ ਜੀਵਨ 'ਤੇ ਆਧਾਰਿਤ ਵੈਬ ਸੀਰੀਜ਼ 'Modi-Journey of a Common Man' ਨੂੰ ਵੀ ਬੈਨ ਕਰ ਦਿੱਤਾ ਹੈ। ਸ਼ਨੀਵਾਰ ਨੂੰ ਚੋਣ ਕਮਿਸ਼ਨ ਨੇ ਇਰੋਜ਼ ਨਾਓ ਨੂੰ ਹੁਕਮ ਦਿੱਤਾ ਸੀ ਕਿ ਉਹ ਆਪਣੇ ਸਾਰੇ ਮੀਡੀਆ ਪਲੇਟਫਾਰਮਜ਼ ਤੋਂ ਇਸ ਵੈਬ ਸੀਰੀਜ਼ ਦੇ ਸਾਰੇ ਐਪੀਸੋਡਜ਼ ਦੀ ਸਟ੍ਰੀਮਿੰਗ ਤੁਰੰਤ ਬੰਦ ਕਰ ਦੇਣ।
 

ਦੱਸ ਦੇਈਏ ਵਿਵੇਕ ਓਬਰਾਏ ਦੀ ਫਿਲਮ 'ਪੀ. ਐੱਮ ਨਰਿੰਦਰ ਮੋਦੀ' ਨੂੰ ਚੋਣ ਕਮਿਸ਼ਨ ਨੇ ਰਿਲੀਜ਼ਿੰਗ ਤੋਂ ਠੀਕ ਇਕ ਦਿਨ ਪਹਿਲਾਂ ਬੈਨ ਕਰ ਦਿੱਤਾ ਸੀ। ਫਿਲਮ 12 ਅਪਰੈਲ ਨੂੰ ਰਿਲੀਜ਼ ਹੋਣੀ ਸੀ। ਇਲਜ਼ਾਮ ਸੀ ਕਿ ਇਹ ਫਿਲਮ ਚੋਣ ਜ਼ਾਬਤੇ ਦੀ ਉਲੰਘਣਾ ਕਰਦੀ ਹੈ। ਹੁਣ ਚੋਣ ਕਮਿਸ਼ਨ ਨੇ ਮੋਦੀ ਦੀ ਵੈਬ ਸੀਰੀਜ਼ ਵੀ ਬੈਨ ਕਰ ਦਿੱਤੀ ਹੈ। ਇੱਥੇ ਧਿਆਨ ਦੇਣ ਯੋਗ ਹੈ ਕਿ ਚੋਣ ਕਮਿਸ਼ਨ ਨੇ ਮੋਦੀ ਦੀ ਬਾਇਓਪਿਕ ਦੇ ਨਾਲ ਅਜਿਹੀ ਕਿਸੇ ਵੀ ਹੋਰ ਸਿਆਸੀ ਫਿਲਮ ਦੀ ਰਿਲੀਜ਼ 'ਤੇ ਰੋਕ ਨਹੀਂ ਲਾਈ। ਅਜਿਹੀਆਂ ਫਿਲਮਾਂ ਚੋਣਾਂ 'ਤੇ ਅਸਰ ਪਾ ਸਕਦੀਆਂ ਹਨ। ਹਾਲਾਂਕਿ ਪੀ. ਐੱਮ. ਮੋਦੀ ਦੀ ਬਾਇਓਪਿਕ ਦਾ ਮਾਮਲਾ ਚੋਣ ਕਮਿਸ਼ਨ ਕੋਲ ਲਟਕਿਆ ਪਿਆ ਹੈ। ਸੁਪਰੀਮ ਕੋਰਟ ਨੇ ਆਪਣੇ ਹੁਕਮ 'ਚ ਕਮਿਸ਼ਨ ਨੂੰ 19 ਅਪ੍ਰੈਲ ਤੱਕ ਸੀਲਬੰਦ ਲਿਫਾਫੇ 'ਚ ਰਿਪੋਰਟ ਸੌਪਣ ਲਈ ਕਿਹਾ ਸੀ। 22 ਅਪ੍ਰੈਲ ਨੂੰ ਸੁਪਰੀਮ ਕੋਰਟ ਇਸ ਮਾਮਲੇ ਦੀ ਸੁਣਵਾਈ ਕਰੇਗਾ।

 


Tags: Prime Minister Narendra ModiECWeb SeriesLok Sabha PollsElection CommissionBollywood Celebrity

Edited By

Sunita

Sunita is News Editor at Jagbani.