FacebookTwitterg+Mail

ਜਸਟਿਨ ਤੋਂ ਬਾਅਦ ਇਸ ਇੰਟਰਨੈਸ਼ਨਲ ਗਾਇਕ ਦਾ ਹੋਵੇਗਾ ਭਾਰਤ 'ਚ ਕੰਸਰਟ

ed sheeran
11 May, 2017 02:27:26 PM

ਮੁੰਬਈ— ਪੌਪ ਸਟਾਰ ਜਸਟਿਨ ਬੀਬਰ ਇਨ੍ਹੀਂ ਦਿਨੀਂ ਆਪਣੇ ਭਾਰਤੀ ਦੌਰੇ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਹਾਲ ਹੀ ਜਸਟਿਨ ਬੀਬਰ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ 'ਚ ਆਪਣੀ ਗਾਇਕੀ ਦਾ ਜਾਦੂ ਬਿਖੇਰਨ ਇੰਗਲੈਂਡ ਦੇ ਮਸ਼ਹੂਰ ਗਾਇਕ ਐੱਡ ਸ਼ਿਰੀਨ ਆ ਰਹੇ ਹਨ। ਹਾਲ ਹੀ 'ਚ ਐੱਡ ਸ਼ਿਰੀਨ ਦੀ ਆਫਿਸ਼ਅਲੀ ਵੈਬਸਾਈਟ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਇਹ ਗਾਇਕ ਅਕਤੂਬਰ ਅਤੇ ਨਵੰਬਰ 'ਚ ਵਰਲਡ ਟੂਰ ਦੌਰਾਨ ਭਾਰਤ 'ਚ ਆਉਣਗੇ।

ਜ਼ਿਕਰਯੋਗ ਹੈ ਕਿ ਦੋ ਵਾਰ ਗ੍ਰਾਮੀ ਐਵਾਰਡ ਜਿੱਤ ਚੁੱਕੇ ਐੱਡ ਸ਼ਿਰੀਨ ਦਾ ਐਲਬਮ 'ਸ਼ੇਪ ਆਫ ਯੂ' ਭਾਰਤ ਸਮੇਤ ਦੁਨੀਆ ਦੇ ਕਈ ਹਿੱਸਿਆ 'ਚ ਆਪਣੇ ਪ੍ਰਸ਼ੰਸਕਾਂ 'ਚ ਧੁਮਾਂ ਪਾ ਰਿਹਾ ਹੈ। ਇਸ ਤੋਂ ਇਲਾਵਾ ਸ਼ਿਰੀਨ ਤੋਕਯੋ, ਹਾਂਗਕਾਂਗ, ਮਨੀਲਾ, ਸਿੰਗਾਪੂਰ, ਬੈਂਕਾਕ ਅਤੇ ਦੁਬਈ ਅਦਿ ਵਰਗੇ ਦੇਸ਼ਾ ਦਾ ਦੌਰਾ ਕਰਨਗੇ।


Tags: Justin Bieber Ed Sheeran concert Shape of You ਜਸਟਿਨ ਬੀਬਰ ਐੱਡ ਸ਼ਿਰੀਨ