FacebookTwitterg+Mail

Pics: ਗਰੈਮੀ ਐਵਾਰਡ ਦੀ ਜੇਤੂ ਨੇ ਸਟੇਜ 'ਤੇ ਹੀ ਟਰਾਫੀ ਦੇ ਕੀਤੇ ਦੋ ਹਿੱਸੇ, ਜਾਣੋ ਕੀ ਹੈ ਪੂਰਾ ਮਾਮਲਾ!

    1/12
13 February, 2017 10:35:43 PM
ਮੁੰਬਈ— ਬ੍ਰਿਟਿਸ਼ ਗਾਇਕਾ ਏਡੇਲ ਨੂੰ ਲਾਸ ਏਂਜਲਸ 'ਚ ਆਯੋਜਿਤ ਗਰੈਮੀ ਐਵਾਰਡਸ 'ਚ 5 ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਜਦੋਂ ਏਡੇਲ ਆਪਣਾ ਆਖਰੀ ਪੁਰਸਕਾਰ ਲੈਣ ਸਟੇਜ 'ਤੇ ਆਈ ਤਾਂ ਉਸ ਨੇ ਕੁਝ ਅਜਿਹਾ ਕਰ ਦਿੱਤਾ, ਜਿਸ ਦੀ ਉਮੀਦ ਕਿਸੇ ਨੇ ਨਹੀਂ ਕੀਤੀ ਸੀ। ਏਡੇਲ ਨੇ ਆਪਣੇ ਪੁਰਸਕਾਰ ਦੇ ਦੋ ਟੁਕੜੇ ਕਰ ਦਿੱਤੇ ਤੇ ਕਿਹਾ ਕਿ ਉਹ ਇਸ ਨੂੰ ਕਬੂਲ ਨਹੀਂ ਕਰ ਸਕਦੀ ਹੈ। ਗਰੈਮੀ 'ਚ ਪੌਪ ਸਟਾਰ ਬਿਓਂਸੇ ਨੂੰ 9 ਕੈਟਾਗਰੀਆਂ 'ਚ ਨਾਮੀਨੇਟ ਕੀਤਾ ਗਿਆ ਸੀ ਪਰ 3 ਸਭ ਤੋਂ ਮਹੱਤਵਪੂਰਨ ਕੈਟਾਗਰੀਆਂ- ਐਲਬਮ, ਰਿਕਾਰਡ ਤੇ ਸੌਂਗ ਆਫ ਦਿ ਈਅਰ 'ਚ ਉਸ ਨੂੰ ਏਡੇਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਏਡੇਲ ਨੇ ਕਿਹਾ, 'ਮੈਂ ਇਸ ਪੁਰਸਕਾਰ ਨੂੰ ਕਬੂਲ ਨਹੀਂ ਕਰ ਸਕਦੀ ਹਾਂ। ਮੈਂ ਖੁਸ਼ ਹਾਂ ਤੇ ਮਾਣ ਮਹਿਸੂਸ ਕਰ ਰਹੀ ਹਾਂ ਪਰ ਮੇਰੇ ਲਈ ਬਿਓਂਸੇ ਹੀ ਸਭ ਤੋਂ ਵੱਡੀ ਕਲਾਕਾਰ ਹੈ ਤੇ ਮੇਰੇ ਲਈ ਉਸ ਦੀ ਐਲਬਮ 'ਲੇਮੋਨੇਡ' ਇਤਿਹਾਸਕ ਹੈ।' ਉਸ ਨੇ ਬਿਓਂਸੇ ਨੂੰ ਸੰਬੋਧਿਤ ਕਰਦਿਆਂ ਕਿਹਾ, 'ਅਸੀਂ ਸਾਰੇ ਕਲਾਕਾਰ ਤੁਹਾਨੂੰ ਪਿਆਰ ਕਰਦੇ ਹਾਂ। ਤੁਸੀਂ ਸਾਡੀ ਰੌਸ਼ਨੀ ਹੋ।' ਇਸ ਤੋਂ ਬਾਅਦ ਬਿਓਂਸੇ ਨਾਲ ਸ਼ੇਅਰ ਕਰਨ ਲਈ ਬਿਓਂਸੇ ਨੇ ਆਪਣੀ ਟਰਾਫੀ ਦੇ ਦੋ ਹਿੱਸੇ ਕਰ ਦਿੱਤੇ।
ਗਰੈਮੀ 'ਚ ਏਡੇਲ ਨੇ 'ਹੈਲੋ' ਲਈ ਬੈਸਟ ਪੌਪ ਸੋਲੋ ਪਰਫਾਰਮੈਂਸ, '25' ਲਈ ਬੈਸਟ ਪੌਪ ਵੋਕਲ ਐਲਬਮ ਦੇ ਪੁਰਸਕਾਰ ਵੀ ਆਪਣੇ ਨਾਂ ਕੀਤੇ। ਸਾਲ 2012 'ਚ ਉਸ ਦੀ ਐਲਬਮ '21' ਨੂੰ ਐਲਬਮ ਆਫ ਦਿ ਈਅਰ ਦਾ ਪੁਰਸਕਾਰ ਦਿੱਤਾ ਗਿਆ ਸੀ।

Tags: Edele Hollywood Singer Grammy Awards Beyonce ਏਡੇਲ ਗਰੈਮੀ ਐਵਾਰਡਸ